05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਰਬਜੀਤ ਸਿੰਘ ਭੰਗੂ ਨੂੰ ਅੱਜ 5 ਸਤੰਬਰ ਨੂੰ ਮਿਲੇਗਾ ਸਟੇਟ ਅਵਾਰਡ

ਖਮਾਣੋਂ, 4 ਸਤੰਬਰ (ਜੋਗਿੰਦਰ ਪਾਲ)- ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਹਵਾਰਾ ਕਲਾਂ ਦੇ ਵਸਨੀਕ ਲੈਕਚਰਾਰ ਸਰਬਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਇਹ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਡਾ.

ਅਜੀਤ ਡੈਸਕ 05-09-2026
ਖਮਾਣੋਂ, 4 ਸਤੰਬਰ (ਜੋਗਿੰਦਰ ਪਾਲ)- ਸਿੱਖਿਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਹਵਾਰਾ ਕਲਾਂ ਦੇ ਵਸਨੀਕ ਲੈਕਚਰਾਰ ਸਰਬਜੀਤ ਸਿੰਘ ਨੂੰ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਅਧਿਆਪਕ ਦਿਵਸ ਦੇ ਸ਼ੁੱਭ ਅਵਸਰ ’ਤੇ ਇਹ ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ ਡਾ. ਅੰਬੇਡਕਰ ਆਡੀਟੋਰੀਅਮ, ਵਿਕਾਸ ਭਵਨ, ਫ਼ੇਜ਼-8, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦਾ ਪ੍ਰਤੀਕ ਹੈ। ਉਹ 22 ਅਕਤੂਬਰ 2024 ਨੂੰ ਐਸ.ਐਸ. ਮਾਸਟਰ ਤੋਂ ਪਰਮੋਟ ਇੱਕਨੋਮਿਕਸ ਲੈਕਚਰਾਰ ਬਣੇ ਅਤੇ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲ) ਸਮਰਾਲਾ, ਜ਼ਿਲ੍ਹਾ ਲੁਧਿਆਣਾ 23 ਅਕਤੂਬਰ ਨੂੰ ਜੁਆਇਨ ਕੀਤਾ ਤੇ ਮੌਜੂਦਾ ਸਮੇਂ ਇਥੇ ਹੀ ਪੜ੍ਹਾ ਰਹੇ ਹਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੋਏ ਲੋਕ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ- ਭੁੱਟਾ 15 ਸਤੰਬਰ... ਅਗਲੀ ਖ਼ਬਰ ਜ਼ਿਲ੍ਹੇ ਦੇ 573 ਪੋਲਿੰਗ ਸਟੇਸ਼ਨਾਂ ’ਤੇ 6 ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ ਡਿਪਟੀ ਕਮਿਸ਼ਨਰ ਵਲੋਂ ਯੋਗ ਵੋਟਰਾਂ ਨੂੰ ਕੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।