03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਤਪੀਆ ਮੰਦਰ ਨਾਭਾ ਵਿਖੇ ਸੱਤ ਦਿਨਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਸ਼ੁਰੂ

ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਭੀਖੀ ਮੋੜ ਸਥਿਤ ਪ੍ਰਾਚੀਨ ਮੰਦਰ ਡੇਰਾ ਤਪੀਆ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 29 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਸ਼ੁਰੂ ਹੋ ਗਿਆ ਹੈ। ਡੇਰਾ ਤਪੀਆ ਮੰਦਰ ਦੇ ਸੇਵਾਦਾਰ ਰਜਤ ਮੋਹਨ ਦਾਸ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਮਹੰਤ ਅਵਧ ਬਿਹਾਰੀ ਦਾਸ ਤਪੀਆ ਦੀ ਦੇਖ-ਰੇਖ ਹੇਠ ਮਹੰਤ ਲਲਿਤ ਮੋਹਨ ਦਾਸ ਵਲੋਂ ਕਰਵਾਇਆ ਜਾ ਰਿਹਾ ਹੈ।

ਨਾਭਾ ਦੇ ਡੇਰਾ ਤਪੀਆ ਮੰਦਰ ਵਿਖੇ ਅਚਾਰਿਆ ਵੇਦਪ੍ਰਕਾਸ਼ ਦਰਵੇਦੀ ਕਥਾ ਕਰਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ 03-09-2026
ਨਾਭਾ, 2 ਸਤੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਭੀਖੀ ਮੋੜ ਸਥਿਤ ਪ੍ਰਾਚੀਨ ਮੰਦਰ ਡੇਰਾ ਤਪੀਆ ਮੰਦਰ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 29 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਸ਼ੁਰੂ ਹੋ ਗਿਆ ਹੈ। ਡੇਰਾ ਤਪੀਆ ਮੰਦਰ ਦੇ ਸੇਵਾਦਾਰ ਰਜਤ ਮੋਹਨ ਦਾਸ ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਮਹੰਤ ਅਵਧ ਬਿਹਾਰੀ ਦਾਸ ਤਪੀਆ ਦੀ ਦੇਖ-ਰੇਖ ਹੇਠ ਮਹੰਤ ਲਲਿਤ ਮੋਹਨ ਦਾਸ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੱਤ ਦਿਨਾਂ ਕਥਾ ਦੌਰਾਨ ਯੱਗ ਅਚਾਰਿਆ ਵੇਦ ਪ੍ਰਕਾਸ਼ ਦਰਵੇਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸੇਵਾਦਾਰ ਰਜਤ ਮੋਹਨ ਦਾਸ ਤਪੀਆ ਨੇ ਦੱਸਿਆ ਕਿ 5 ਸਤੰਬਰ ਨੂੰ ਕਥਾ ਦਾ ਭੋਗ 10.30 ਵਜੇ ਸਵੇਰੇ ਪਵੇਗਾ ਅਤੇ 11 ਵਜੇ ਭੰਡਾਰਾ ਵਰਤੇਗਾ।
ਪਿਛਲੀ ਖ਼ਬਰ ਗੋਰਾ ਲਾਲ ਦੇ ਦਿਹਾਂਤ ’ਤੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਭੀਲੋਵਾਲ ਵਿਖੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।