ਸਮੁੰਦੜਾ ਵਿਖੇ ਪੰਜ ਘੰਟੇ ਆਵਾਜਾਈ ਰਹੀ ਪੂਰੀ ਤਰ੍ਹਾਂ ਨਾਲ ਠੱਪ
ਸਮੁੰਦੜਾ, 27 ਨਵੰਬਰ (ਤੀਰਥ ਸਿੰਘ ਰੱਕੜ) - ਕਸਬਾ ਸਮੁੰਦੜਾ ਵਿਖੇ ਅੱਜ ਕਰੀਬ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਬਲਾਚੌਰ-ਦਸੂਹਾ ਮੁੱਖ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਮੁੰਦੜਾ ਵਿਖੇ ਬੀਤੇ ਕਈ ਮਹੀਨਿਆਂ ਤੋਂ ਮੁੱਖ ਸੜਕ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਰਕੇ ਸੜਕ ਦਾ ਇੱਕ ਪਾਸਾ ਬੰਦ ਕੀਤਾ ਹੋਇਆ ਹੈ ਅਤੇ ਜਿਸ ਕਰਕੇ ਬਸਾਂ ਗੱਡੀਆਂ ਨੂੰ ਲੰਘਣ ਵਿੱਚ ਸਮੱਸਿਆ ਆ ਰਹੀ ਹੈ।
ਅਜੀਤ ਡੈਸਕ
28-11-2026