ਬਲਾਚੌਰ ਗਹੂੰਣ ਰੋਡ ਵਿਖੇ ਕਬਾੜ ਦੀ ਦੁਕਾਨ ’ਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ
ਬਲਾਚੌਰ, 27 ਨਵੰਬਰ (ਨਰੇਸ਼ ਧੌਲ)-ਬੀਤੀ ਰਾਤ ਬਲਾਚੌਰ ਤੋਂ ਗਹੂੰਣ ਰੋਡ ਵਿਖੇ ਸਥਿਤ ਇੱਕ ਕਬਾੜ ਦੀ ਦੁਕਾਨ ‘ਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ। ਦੁਕਾਨ ਮਾਲਕ ਸ਼ਾਮ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਹੈਡੋਂ ਬੇਟ ਨੇ ਦੱਸਿਆ ਕਿ 26 ਨਵੰਬਰ ਨੂੰ ਰੋਜ਼ਾਨਾ ਦੀ ਤਰਾਂ ਸ਼ਾਮ ਵੇਲੇ ਦੁਕਾਨ ਬੰਦ ਕੀਤੀ ਗਈ ਸੀ, ਪ੍ਰੰਤੂ ਜਦੋਂ 27 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਜਿੰਦਰਾ ਤੋੜ ਕੇ ਦੁਕਾਨ ਦਾ ਸ਼ਟਰ ਥੋੜਾ ਉੱਪਰ ਚੁੱਕਿਆ ਹੋਇਆ ਸੀ।
ਬਲਾਚੌਰ, 27 ਨਵੰਬਰ (ਨਰੇਸ਼ ਧੌਲ)-ਬੀਤੀ ਰਾਤ ਬਲਾਚੌਰ ਤੋਂ ਗਹੂੰਣ ਰੋਡ ਵਿਖੇ ਸਥਿਤ ਇੱਕ ਕਬਾੜ ਦੀ ਦੁਕਾਨ ‘ਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ। ਦੁਕਾਨ ਮਾਲਕ ਸ਼ਾਮ ਲਾਲ ਪੁੱਤਰ ਕ੍ਰਿਸ਼ਨ ਚੰਦ ਵਾਸੀ ਹੈਡੋਂ ਬੇਟ ਨੇ ਦੱਸਿਆ ਕਿ 26 ਨਵੰਬਰ ਨੂੰ ਰੋਜ਼ਾਨਾ ਦੀ ਤਰਾਂ ਸ਼ਾਮ ਵੇਲੇ ਦੁਕਾਨ ਬੰਦ ਕੀਤੀ ਗਈ ਸੀ, ਪ੍ਰੰਤੂ ਜਦੋਂ 27 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਜਿੰਦਰਾ ਤੋੜ ਕੇ ਦੁਕਾਨ ਦਾ ਸ਼ਟਰ ਥੋੜਾ ਉੱਪਰ ਚੁੱਕਿਆ ਹੋਇਆ ਸੀ। ਜਦੋਂ ਅੰਦਰ ਜਾ ਕੇ ਵੇਖਿਆ ਗਿਆ ਤਾਂ ਕੀਮਤੀ ਕਬਾੜ ਦਾ ਸਾਮਾਨ ਪਿੱਤਲ ਅਤੇ ਤਾਂਬਾ ਆਦਿ ਗਾਇਬ ਹੋ ਚੁੱਕਾ ਸੀ। ਉਪਰੰਤ ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ‘ਤੇ ਐਸ.ਐਚ.ਓ ਰਾਜ ਪਰਵਿੰਦਰ ਕੌਰ, ਏ.ਐਸ.ਆਈ ਨਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੀੜਿਤ ਸ਼ਾਮ ਲਾਲ ਨੇ ਦੱਸਿਆ ਕਿ ਚੋਰਾਂ ਵੱਲੋਂ ਲਗਪਗ 2.50 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਬਾਰਦਾਤ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਹੈ, ਜਿਸ ਸਬੰਧੀ ਪੁਲਿਸ ਨੂੰ ਕਲਿੱਪ ਦੇ ਦਿੱਤੇ ਗਏ ਹਨ। ਕੀਰਤ ਸ਼ਾਮ ਲਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਜਿੱਥੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉੱਥੇ ਹੋਏ ਨੁਕਸਾਨ ਦੀ ਭਰਪਾਈ ਵੀ ਕਰਵਾਈ ਜਾਵੇ। ਜਾਣਕਾਰੀ ਦੇਣ ਮੌਕੇ ਨਰਿੰਦਰ ਕਾਲੜਾ, ਅਵਤਾਰ ਰਾਮ, ਮਨਪ੍ਰੀਤ ਸਿੰਘ, ਕ੍ਰਿਸ਼ਨਾ, ਭੋਲਾ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।