22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਧਾਰਮਿਕ ਸਮਾਗਮ ਕਰਵਾਉਣੇ ਜ਼ਰੂਰੀ - ਕਮਲਜੀਤ ਬੰਗਾ

ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ) - ਸੰਤਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਪਿੰਡ ਸੰਧਵਾਂ ਵਿਖੇ ਲੱਖਦਾਤਾ ਦੀ ਯਾਦ ’ਚ ਸੰਤ ਤਾਰਾ ਚੰਦ, ਸੇਵਾਦਾਰ ਜਤਿੰਦਰ ਹੀਰਾ ਅਤੇ ਸਮੂਹ ਸੰਗਤਾਂ ਦੀ ਅਗਵਾਈ ਹੇਠ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦਰਬਾਰ ਦੇ ਸੇਵਾਦਾਰ ਜਤਿੰਦਰ ਕੁਮਾਰ ਬੱਬੂ ਨੇ ਕਿਹਾ ਕਿ ਇਹ ਮੇਲਾ ਦਰਬਾਰ ਦੇ ਪਹਿਲੇ ਗੱਦੀਨਸ਼ੀਨ ਸਵ: ਸਾਈਂ ਹਰਬਲਾਸ ਹੀਰਾ ਤੇ ਦਰਬਾਰ ਦੇ ਦੂਜੇ ਗੱਦੀ ਨਸ਼ੀਨ ਸਵ: ਲੈਂਬਰ ਰਾਮ ਹੀਰਾ ਦੀ ਯਾਦ ਨੂੰ ਸਮਰਪਿਤ ਹੈ।

ਅਜੀਤ ਡੈਸਕ 22-11-2026
ਕਟਾਰੀਆਂ, 21 ਨਵੰਬਰ (ਪ੍ਰੇਮੀ ਸੰਧਵਾਂ) - ਸੰਤਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਪਿੰਡ ਸੰਧਵਾਂ ਵਿਖੇ ਲੱਖਦਾਤਾ ਦੀ ਯਾਦ ’ਚ ਸੰਤ ਤਾਰਾ ਚੰਦ, ਸੇਵਾਦਾਰ ਜਤਿੰਦਰ ਹੀਰਾ ਅਤੇ ਸਮੂਹ ਸੰਗਤਾਂ ਦੀ ਅਗਵਾਈ ਹੇਠ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਦਰਬਾਰ ਦੇ ਸੇਵਾਦਾਰ ਜਤਿੰਦਰ ਕੁਮਾਰ ਬੱਬੂ ਨੇ ਕਿਹਾ ਕਿ ਇਹ ਮੇਲਾ ਦਰਬਾਰ ਦੇ ਪਹਿਲੇ ਗੱਦੀਨਸ਼ੀਨ ਸਵ: ਸਾਈਂ ਹਰਬਲਾਸ ਹੀਰਾ ਤੇ ਦਰਬਾਰ ਦੇ ਦੂਜੇ ਗੱਦੀ ਨਸ਼ੀਨ ਸਵ: ਲੈਂਬਰ ਰਾਮ ਹੀਰਾ ਦੀ ਯਾਦ ਨੂੰ ਸਮਰਪਿਤ ਹੈ। ਕਿਉਂਕਿ ਉਨ੍ਹਾਂ ਦੋਵੇਂ ਸੇਵਾਦਾਰਾਂ ਨੇ ਲੱਖਦਾਤਾ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਉਣ ਦੀ ਸ਼ੁਰੂਆਤ ਕੀਤੀ ਤਾਂ ਜੋ ਨਗਰ ਵਿਚ ਹਮੇਸ਼ਾ ਹੀ ਸ਼ਾਂਤੀ ਤੇ ਤੰਦਰੁਸਤੀ ਬਣੀ ਰਹੇ। ਮੇਲੇ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਨੇ ਸਮੂਹ ਸੰਗਤਾਂ ਨੂੰ ਦਾਤਾ ਜੀ ਦੇ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਹਨ। ਮੇਲੇ ਦੌਰਾਨ ਜਸਵੰਤ ਹੀਰਾ, ਅਵਤਾਰ, ਲੱਕੀ ਬੌਸ ਅਤੇ ਹੋਰ ਕਲਾਕਾਰਾਂ ਨੇ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ’ਚ ਸੰਤ ਤਾਰਾ ਚੰਦ, ਜਤਿੰਦਰ ਕੁਮਾਰ ਬੱਬੂ, ਜਸਵੀਰ ਲਾਲ, ਫਰਿੰਦਰ ਹੀਰਾ, ਐਸ. ਕੇ ਬੈਂਸ, ਰੂਪ ਬੈਂਸ ਆਦਿ ਸੇਵਾਦਾਰਾਂ ਵਲੋਂ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਅਤੇ ਹੋਰ ਮਾਣ ਮੱਤੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਤਿੰਦਰ ਹੀਰਾ, ਪਰਮਿੰਦਰ ਸਿੰਘ, ਮੈਡਮ ਕਾਂਤਾ ਦੇਵੀ, ਜੋਗਿੰਦਰ ਕੌਰ ਹੀਰਾ, ਆਯੂਸ਼ ਹੀਰਾ, ਕੁਲਵਿੰਦਰ ਕੌਰ ਹੀਰਾ, ਜੱਸੀ ਹੀਰਾ, ਰੇਸ਼ਮ ਕੌਰ ਹੀਰਾ, ਹਰਮੇਸ਼ ਹੀਰਾ, ਰੀਟਾ ਹੀਰਾ, ਹੰਸ ਰਾਜ ਹੀਰਾ, ਦੇਸ ਰਾਜ ਹੀਰਾ, ਸਰਪੰਚ ਡਾ. ਜਗਨ ਨਾਥ ਹੀਰਾ, ਰਮਨਜੀਤ ਕੌਰ ਹੀਰਾ, ਜੈਲਾ ਰਾਮ ਹੀਰਾ, ਬੁੱਧ ਰਾਮ, ਸੋਮ ਲਾਲ ਹੀਰਾ, ਅਰਜਨ ਰਾਮ, ਤਰਸੇਮ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜੂ ਮਾਜਰਾ ਨਜ਼ਦੀਕ ਬਣ ਰਹੀ ਨਵੀਂ ਪੁਲੀ ਦੇ ਕਾਰਜ ਦੀ ਧੀਮੀ ਗਤੀ ਕਾਰਨ ਇਲਾਕਾ ਵਾਸੀ ਹੋ ਰਹੇ ਹਨ ਖੱਜਲ ਖੁਆਰ ਅਗਲੀ ਖ਼ਬਰ ਝੰਡੇਰ ਕਲਾਂ ’ਚ ਕਾਂਗਰਸੀ ਵਰਕਰਾਂ ਦੀ ਪਾਰਟੀ ਹਿੱਤ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।