13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਪੰਜਾਬੀਅਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ - ਡਾ . ਧਰਮਪਾਲ

ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਪੰਜਾਬੀਅਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾ ਸਾਰੇ ਰਲ ਕੇ ਇਸ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿੱਚ ਯੋਗਦਾਨ ਪਾਈਏ।

ਅਜੀਤ ਡੈਸਕ 13-11-2026
ਬਹਿਰਾਮ, 12 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਪੰਜਾਬੀਅਤ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾ ਸਾਰੇ ਰਲ ਕੇ ਇਸ ਨਸ਼ਾ ਮੁਕਤ ਕਰਨ ਦੀ ਮੁਹਿੰਮ ਵਿੱਚ ਯੋਗਦਾਨ ਪਾਈਏ। ਇਹ ਸ਼ਬਦ ਡਾ. ਧਰਮਪਾਲ ਰਿਟਾ. ਆਈ.ਏ.ਐਸ ਨੇ 2027 ਦੀਆਂ ਚੋਣਾਂ ਸੰਬੰਧੀ ਬਹਿਰਾਮ ਵਿਖੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਦਿਆ ਆਖੇ। ਉਨ੍ਹਾ ਕਿਹਾ ਕਿ ਮੇਰੀ ਦਿਲੀ ਭਾਵਨਾ ਹੈ ਕਿ ਮੈਂ ਵਿਧਾਨ ਸਭਾ ਹਲਕਾ ਬੰਗਾ ਦੇ ਲੋਕਾਂ ਦੀ ਸੇਵਾ ਕਰਾਂ ਅਤੇ ਹਲਕੇ ਦੇ ਵਿਕਾਸ ਨੂੰ ਹੋਰ ਅੱਗੇ ਲਿਜਾਣ ਲਈ ਉਪਰਾਲਾ ਕਰਾਂ। ਇਸ ਬਾਰੇ ਪਿੰਡਾਂ ਵਿੱਚ ਕਈ ਮੀਟਿੰਗਾਂ ਕੀਤੀਆਂ ਜਿਸ ਨੂੰ ਲੋਕਾਂ ਵਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਡਾ. ਧਰਮਪਾਲ ਭਾਜਪਾ ਆਗੂ, ਰਾਜੀਵ ਸ਼ਰਮਾ ਸਾਬਕਾ ਮੰਡਲ ਪ੍ਰਧਾਨ ਬਹਿਰਾਮ, ਪ੍ਰਿਤਪਾਲ ਬਜਾਜ, ਬਲਦੇਵ ਸਿੰਘ ਚੇਤਾ, ਸਮਾਜ ਸੇਵਕ ਲਾਲ ਸਿੰਘ, ਡਾ. ਵਿਕਰਮਜੀਤ ਪਹਾੜੀਆ, ਨਰੇਸ਼ ਕੁਮਾਰ ਜਨਰਲ ਸਕੱਤਰ ਬੰਗਾ ਮੰਡਲ, ਸੁਰਜੀਤ ਰਾਮ ਬਹਿਰਾਮ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਉਂਦੀਆਂ ਵਿਧਾਨ ਸਭਾ ਚੋਣਾਂ ’ ਚ ਕਾਂਗਰਸ ਪੂਰਨ ਬਹੁਮਤ ਨਾਲ ਚੋਣਾਂ ਜਿੱਤੇਗੀ - ਅਜੈ ਮੰਗੂਪੁਰ ਅਗਲੀ ਖ਼ਬਰ ਚੋਣਾਂ ਦੇ ਬਰਸਾਤੀ ਡੱਡੂਆਂ ਤੋਂ ਸੁਚੇਤ ਰਹਿਣ ਦੀ ਲੋੜ - ਕਮਲਜੀਤ ਬੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।