12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੰਯੁਕਤ ਕਿਸਾਨ ਮੋਰਚਾ ਅਤੇ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਨਵਾਂਸ਼ਹਿਰ, 11 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ। ਗੰਨੇ ਦੀ ਪਿੜਾਈ ਦਾ ਸੀਜ਼ਨ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ, ਗੰਨਾ ਕਾਸ਼ਤਕਾਰ ਮਿੱਲ ਦੇ ਚਾਲੂ ਹੋਣ ਪ੍ਰਤੀ ਫ਼ਿਕਰਮੰਦ ਹਨ ਕਿ ਗੰਨੇ ਦੀ ਪਿੜਾਈ ਕਦੋਂ ਸ਼ੁਰੂ ਹੋਵੇਗੀ।

ਅਜੀਤ ਡੈਸਕ 12-11-2026
ਨਵਾਂਸ਼ਹਿਰ, 11 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ। ਗੰਨੇ ਦੀ ਪਿੜਾਈ ਦਾ ਸੀਜ਼ਨ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ, ਗੰਨਾ ਕਾਸ਼ਤਕਾਰ ਮਿੱਲ ਦੇ ਚਾਲੂ ਹੋਣ ਪ੍ਰਤੀ ਫ਼ਿਕਰਮੰਦ ਹਨ ਕਿ ਗੰਨੇ ਦੀ ਪਿੜਾਈ ਕਦੋਂ ਸ਼ੁਰੂ ਹੋਵੇਗੀ। ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਵਫ਼ਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੂੰ ਚਾਲੂ ਕਰਨ ਲਈ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਹਲਕੇ ਦੇ ਮੈਂਬਰ ਪਾਰਲੀਮੈਂਟ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਇੱਕ ਦਸੰਬਰ ਨੂੰ ਮਿੱਲ ਚਾਲੂ ਹੋਣ ਦੀ ਸੰਭਾਵਨਾ ਹੈ। ਵਫ਼ਦ ‘ਚ ਸ਼ਾਮਲ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਗੰਨਾ ਮਿੱਲ ਨੂੰ ਚਾਲੂ ਕਰਨ ਸਬੰਧੀ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ, ਕਿਉਂਕਿ ਗੱਲਬਾਤ ਦੌਰਾਨ ਕੋਈ ਠੋਸ ਅਤੇ ਫੈਸਲਾਕੁਨ ਕਾਰਵਾਈ ਦਾ ਵੇਰਵਾ ਨਹੀਂ ਸਾਂਝਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗੱਲਬਾਤ ਉਪਰੰਤ ਮੀਟਿੰਗ ਕਰਕੇ ਨਿਰਣਾ ਲਿਆ ਗਿਆ ਹੈ ਕਿ 16 ਨਵੰਬਰ ਨੂੰ ਠੀਕ 11 ਵਜੇ ਸਵੇਰੇ ਗੰਨਾ ਮਿੱਲ ‘ਚ ਸਮੂਹ ਗੰਨਾ ਕਾਸ਼ਤਕਾਰਾਂ, ਮਿੱਲ ਵਰਕਰਾਂ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੀ ਮੀਟਿੰਗ ਕੀਤੀ ਜਾਵੇਗੀ ਤਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਗੈਰ ਗੰਭੀਰ ਹੋਣ ਪ੍ਰਤੀ ਵਿਚਾਰ ਚਰਚਾ ਕੀਤੀ ਜਾ ਸਕੇ ਅਤੇ ਬਾਂਡ ਕੀਤੇ ਗਏ ਪੂਰੇ ਗੰਨੇ ਦੀ ਪਿੜਾਈ ਦਾ ਸੀਜ਼ਨ ਬਿਨਾਂ ਦੇਰੀ ਤੋਂ ਸ਼ੁਰੂ ਕੀਤਾ ਜਾਵੇ। ਇਸ ਵਫ਼ਦ ਵਿੱਚ ਸੁਰਿੰਦਰ ਸਿੰਘ ਬੈਂਸ, ਜਸਵਿੰਦਰ ਭੰਗਲ, ਕੁਲਦੀਪ ਦੌੜਕਾ, ਸੁਖਵਿੰਦਰ ਸਿੰਘ ਬੱਲੋਵਾਲ, ਹਰਵਿੰਦਰ ਚਾਹਲ, ਹਰਪ੍ਰਭ ਮਹਿਲ ਸਿੰਘ, ਤਰਸੇਮ ਸਿੰਘ ਬੈਂਸ, ਰਾਮਜੀ ਦਾਸ, ਗੁਰਦੇਵ ਸਿੰਘ ਸੁੱਜੋ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦੇਨੋਵਾਲ ਕਲਾਂ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਸਹਿਬਾਜ਼ ਆਲਮਗੀਰ ਨੇ ਅਲੀ ਈਰਾਨ ਨੂੰ ਹਰਾ ਕੇ ਜਿੱਤੀ ਅਗਲੀ ਖ਼ਬਰ ਟੋਰੋਵਾਲ ਦੀ ਫਿਰਨੀ ਇੱਕ ਸਾਲ ਤੋਂ ਤਰਸ ਰਹੀ ਹੈ ਲੁੱਕ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।