12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਲੱਧੜ ਗੋਤ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

ਔੜ/ਝਿੰਗੜਾਂ, 11 ਨਵੰਬਰ (ਕੁਲਦੀਪ ਸਿੰਘ ਝਿੰਗੜ)-ਔੜ ਤੋਂ ਮੱਲਾਬੇਦੀਆਂ ਰੋਡ ’ਤੇ ਸਥਿਤ ਲੱਧੜ ਗੋਤ ਜਠੇਰਿਆਂ ਦੇ ਧਾਰਮਿਕ ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਲੱਧੜ ਗੋਤ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਵੱਡੇ-ਵਡੇਰਿਆਂ ਦੀ ਯਾਦ ’ਚ ਸਾਲਾਨਾ ਜੋੜ ਮੇਲਾ 15 ਨਵੰਬਰ ਨੂੰ ਕਮੇਟੀ ਪ੍ਰਧਾਨ ਰਾਮ ਲੁਭਾਇਆ ਲੱਧੜ ਨਵਾਂਸ਼ਹਿਰ ਦੀ ਰਹਿਨੁਮਾਈ ਹੇਠ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਜਾਰੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਾਮ ਲੁਭਾਇਆ ਲੱਧੜ ਨਵਾਂਸ਼ਹਿਰ, ਅਜੀਤ ਸਿੰਘ ਬੀਕਾ, ਸਕੱਤਰ ਸੱਤਪਾਲ ਸਿੰਘ ਈ.

ਅਜੀਤ ਡੈਸਕ 12-11-2026
ਔੜ/ਝਿੰਗੜਾਂ, 11 ਨਵੰਬਰ (ਕੁਲਦੀਪ ਸਿੰਘ ਝਿੰਗੜ)-ਔੜ ਤੋਂ ਮੱਲਾਬੇਦੀਆਂ ਰੋਡ ’ਤੇ ਸਥਿਤ ਲੱਧੜ ਗੋਤ ਜਠੇਰਿਆਂ ਦੇ ਧਾਰਮਿਕ ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਲੱਧੜ ਗੋਤ ਪਰਿਵਾਰਾਂ ਦੇ ਸਹਿਯੋਗ ਨਾਲ ਆਪਣੇ ਵੱਡੇ-ਵਡੇਰਿਆਂ ਦੀ ਯਾਦ ’ਚ ਸਾਲਾਨਾ ਜੋੜ ਮੇਲਾ 15 ਨਵੰਬਰ ਨੂੰ ਕਮੇਟੀ ਪ੍ਰਧਾਨ ਰਾਮ ਲੁਭਾਇਆ ਲੱਧੜ ਨਵਾਂਸ਼ਹਿਰ ਦੀ ਰਹਿਨੁਮਾਈ ਹੇਠ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਜਾਰੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਾਮ ਲੁਭਾਇਆ ਲੱਧੜ ਨਵਾਂਸ਼ਹਿਰ, ਅਜੀਤ ਸਿੰਘ ਬੀਕਾ, ਸਕੱਤਰ ਸੱਤਪਾਲ ਸਿੰਘ ਈ.ਟੀ.ਓ, ਡਾ. ਮਨਜੀਤ ਸਿੰਘ ਲੱਧੜ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਨੇ ਸਾਂਝੇ ਤੌਰ ’ ਤੇ ਦੱਸਿਆ ਕਿ ਸਵੇਰੇ 8 ਵਜੇ ਧਾਰਮਿਕ ਰਸਮਾਂ ਕਰਨ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਨਾਮਵਰ ਕਲਾਕਾਰ ਸੁਲੇਖਾਂ ਬੰਗੜ ਬੰਗਾ ਵਾਲਿਆਂ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਪ੍ਰਧਾਨ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ ਇਸ ਜੋੜ ਮੇਲੇ ’ਚ ਮੁੱਖ ਮਹਿਮਾਨ ਵਜੋਂ ਐੱਸ.ਆਰ ਲੱਧੜ ਸੇਵਾਮੁਕਤ ਆਈ.ਏ.ਐੱਸ ਤੇ ਪੰਜਾਬ ਸਰਕਾਰ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਅਤੇ ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਾ਼ਮਲ ਹੋਣਗੇ। ਪ੍ਰਬੰਧਕ ਕਮੇਟੀ ਨੇ ਇਲਾਕਾ ਨਿਵਾਸੀਆਂ ਅਤੇ ਲੱਧੜ ਗੋਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਜੋੜ ਮੇਲੇ ਵਿੱਚ ਪੁੱਜਣ ਦੀ ਬੇਨਤੀ ਕੀਤੀ। ਇਸ ਮੌਕੇ ਸੰਤੋਖ ਸਿੰਘ ਬੀਕਾ, ਦਾਰਾ ਸਿੰਘ, ਜਸਵੀਰ ਕੌਰ, ਜਗੀਰ ਕੌਰ, ਨਿਰੰਜਨ ਕੌਰ, ਬਲਜਿੰਦਰ ਕੌਰ, ਤਰਸੇਮ ਕੌਰ, ਬਲਵੀਰ ਕੌਰ, ਪਰਮਜੀਤ ਕੌਰ, ਮੀਨਾ ਰਾਣੀ, ਬਖ਼ਸ਼ੋ ਦੇਵੀ ਅਤੇ ਰਾਜ ਕੁਮਾਰ ਸਮੇਤ ਹੋਰ ਸੇਵਾਦਾਰ ਅਤੇ ਪ੍ਰਬੰਧਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਈ ਦੂਜ ਮਨਾਇਆ ਅਗਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਪਿੰਡ ਜੱਸੋਮਜਾਰਾ ’ਚ ਮਾਲਕੀ ਦੇ ਦਸਤਾਵੇਜ਼ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।