11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਵੇਰਕਾ ਡੇਅਰੀ ਮਜਾਰਾ ਮੌਜੋਵਾਲ ਵਿਖੇ ਦੀਵਾਲੀ ਮੌਕੇ ਦੁੱਧ ਉਤਪਾਦਕਾਂ ਨੂੰ ਤੋਹਫੇ ਵੰਡੇ

ਬਲਾਚੌਰ, 10 ਨਵੰਬਰ (ਨਰੇਸ਼ ਧੌਲ)-ਵੇਰਕਾ ਡੇਅਰੀ ਮਜਾਰਾ ਮੌਜੋਵਾਲ ਵੱਲੋਂ ਦੁੱਧ ਉਤਪਾਦਕਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਵੱਖ-ਵੱਖ ਤਰ੍ਹਾਂ ਦੇ ਤੋਹਫੇ ਵੰਡੇ ਗਏ। ਪ੍ਰਧਾਨ ਸੰਤੋਖ ਸਿੰਘ ਹੀਰ ਵਲੋਂ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਨੂੰ ਦੀਵਾਲੀ, ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਉਨ੍ਹਾਂ ਸਮੁੱਚੇ ਦੁੱਧ ਉਤਪਾਦਕਾਂ ਨੂੰ ਵੇਰਕਾ ਡੇਅਰੀ ਨਾਲ ਜੁੜਨ ਦੀ ਅਪੀਲ ਕੀਤੀ।

ਅਜੀਤ ਡੈਸਕ 11-11-2026
ਬਲਾਚੌਰ, 10 ਨਵੰਬਰ (ਨਰੇਸ਼ ਧੌਲ)-ਵੇਰਕਾ ਡੇਅਰੀ ਮਜਾਰਾ ਮੌਜੋਵਾਲ ਵੱਲੋਂ ਦੁੱਧ ਉਤਪਾਦਕਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਵੱਖ-ਵੱਖ ਤਰ੍ਹਾਂ ਦੇ ਤੋਹਫੇ ਵੰਡੇ ਗਏ। ਪ੍ਰਧਾਨ ਸੰਤੋਖ ਸਿੰਘ ਹੀਰ ਵਲੋਂ ਜਿੱਥੇ ਸਮੁੱਚੇ ਇਲਾਕਾ ਵਾਸੀਆਂ ਨੂੰ ਦੀਵਾਲੀ, ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਉਨ੍ਹਾਂ ਸਮੁੱਚੇ ਦੁੱਧ ਉਤਪਾਦਕਾਂ ਨੂੰ ਵੇਰਕਾ ਡੇਅਰੀ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਆਰਥਿਕਤਾ ਅੰਦਰ ਸੁਧਾਰ ਲਿਆਉਣ ਲਈ ਖੇਤੀਬਾੜੀ ਦੇ ਧੰਦੇ ਨਾਲ ਦੁੱਧ ਉਤਪਾਦਨ ਦਾ ਧੰਦਾ ਕਰਨਾ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੇਰਕਾ ਡੇਅਰੀ ਨਾਲ ਜੁੜ ਕੇ ਦੁੱਧ ਦਾ ਵੱਧ ਤੋਂ ਵੱਧ ਮੁੱਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਸੰਤੋਖ ਸਿੰਘ ਹੀਰ, ਸੈਕਟਰੀ ਨਰਿੰਦਰ ਸਿੰਘ ਰਾਜਾ, ਸਰਪੰਚ ਦਿਲਵਰ ਸਿੰਘ ਖਟਕੜ, ਜੋਗਿੰਦਰ ਪਾਲ ਚਾਂਦਲਾ, ਸੂਬੇਦਾਰ ਜਸਵਿੰਦਰ ਸਿੰਘ, ਮੋਹਣ ਸਿੰਘ, ਡੋਗਰ ਸਿੰਘ, ਕਰਨੈਲ ਸਿੰਘ ਗਿੱਲ, ਸੁਰਿੰਦਰ ਸਿੰਘ ਛਿੰਦਾ, ਕੇਵਲ ਸਿੰਘ, ਪਰਮਜੀਤ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਹਰਦੀਪ ਕੌਰ, ਬਹੁ ਗਿਣਤੀ ਦੁੱਧ ਉਤਪਾਦਕ ਅਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਜੇ . ਐਸ . ਐਫ . ਐਚ . ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ’ ਚ ਦੀਵਾਲੀ ਸਮਾਗਮ ਅਗਲੀ ਖ਼ਬਰ ਚੂਹੜ ਸਿੰਘ ਨਮਿਤ ਪਾਠ ਦੇ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।