ਹਰਦੇਵ ਸਿੰਘ ਕਾਹਮਾ ਵਲੋਂ ਮਹਿਤਪੁਰ ਹਸਪਤਾਲ ਵਿਖੇ ਨਵੀਂ ਮੌਰਚਰੀ ਲਗਾਉਣ ਲਈ ਚੈੱਕ ਭੇਟ
ਬਲਾਚੌਰ, 9 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਦੋਆਬੇ ਦੇ ਨਾਮਵਰ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਵਲੋਂ ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਡੈੱਡ ਬਾਡੀ ਰੱਖਣ ਲਈ ਛੇ ਮੁਰਦਾ ਸਰੀਰ ਸਮਰੱਥਾ ਵਾਲੀ ਨਵੀਂ ਮੌਰਚਰੀ ਲਗਾਉਣ ਲਈ ਟਰੱਸਟ ਮੈਂਬਰਾਂ ਨੂੰ 6 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਸ੍ਰੀ ਮਾਨ ਸੰਤ ਓਅੰਕਾਰ ਸਿੰਘ ਮੈਮੋਰੀਅਲ ਹਸਪਤਾਲ ਵਿਖੇ ਪਹਿਲਾਂ ਵੀ ਇੱਕ ਚਾਰ ਬਾਡੀ ਮੌਰਚਰੀ ਅਤੇ ਦੋ ਸਿੰਗਲ ਬੈੱਡ ਮਾਰਚਰੀ ਕੰਮ ਕਰ ਰਹੀਆਂ ਹਨ।
ਅਜੀਤ ਡੈਸਕ
10-11-2026