07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਨਸ਼ਾ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ

ਨਵਾਂਸ਼ਹਿਰ, 6 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਜ਼ਿਲ੍ਹਾ ਨਵਾਂਸ਼ਹਿਰ ਵਲੋਂ ਪਿੰਡ ਜਾਫਰਪੁਰ ਵਿਖੇ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਧਨਤੇਰਸ ਦਿਵਸ ਅਤੇ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਭ ਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਕਿਉਂਕਿ ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਜਿੱਥੇ ਵਾਤਾਵਰਨ ਦਾ ਵੱਡਾ ਨੁਕਸਾਨ ਕਰਦਾ ਹੈ ਉਥੇ ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਵੀ ਬਹੁਤ ਖ਼ਤਰਨਾਕ ਹੈ ਇਸ ਨਾਲ ਖਾਂਸੀ ਵਰਗੀਆਂ ਬਿਮਾਰੀਆਂ ਹੋਣ ਦੇ ਕਾਰਨ ਵਧ ਜਾਂਦੇ ਹਨ।

ਅਜੀਤ ਡੈਸਕ 07-11-2026
ਨਵਾਂਸ਼ਹਿਰ, 6 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਜ਼ਿਲ੍ਹਾ ਨਵਾਂਸ਼ਹਿਰ ਵਲੋਂ ਪਿੰਡ ਜਾਫਰਪੁਰ ਵਿਖੇ ਬੂਟੇ ਵੰਡ ਕੇ ਗ੍ਰੀਨ ਦੀਵਾਲੀ ਮਨਾਈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਧਨਤੇਰਸ ਦਿਵਸ ਅਤੇ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਭ ਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਕਿਉਂਕਿ ਪਟਾਕਿਆਂ ਦਾ ਜ਼ਹਿਰੀਲਾ ਧੂੰਆਂ ਜਿੱਥੇ ਵਾਤਾਵਰਨ ਦਾ ਵੱਡਾ ਨੁਕਸਾਨ ਕਰਦਾ ਹੈ ਉਥੇ ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਵੀ ਬਹੁਤ ਖ਼ਤਰਨਾਕ ਹੈ ਇਸ ਨਾਲ ਖਾਂਸੀ ਵਰਗੀਆਂ ਬਿਮਾਰੀਆਂ ਹੋਣ ਦੇ ਕਾਰਨ ਵਧ ਜਾਂਦੇ ਹਨ। ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਪੁਲਿਸ ਥਾਣਾ ਸਦਰ ਦੇ ਐੱਸ. ਐਚ. ਓ ਵਰਿੰਦਰ ਕੁਮਾਰ ਨੇ ਬੂਟੇ ਭੇਟ ਕਰਦਿਆਂ ਐਸੋਸੀਏਸ਼ਨ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾ ਕਿਹਾ ਕਿ ਦੀਵਾਲੀ ਸਦਭਾਵਨਾ ਅਤੇ ਪਵਿੱਤਰਤਾ ਦਾ ਤਿਓਹਾਰ ਹੈ ਇਸ ਨੂੰ ਨਸ਼ੇ ਆਦਿਕ ਦੀ ਭੇਂਟ ਨਹੀ ਚੜ੍ਹਾਉਣਾ ਚਾਹੀਦਾ। ਉਹਨਾਂ ਦੇ ਨਾਲ ਹੌਲਦਾਰ ਜਸਵੀਰ ਸਿੰਘ ਅਤੇ ਕਾਂਸਟੇਬਲ ਗੁਰਸੇਵਕ ਸਿੰਘ ਵੀ ਪਹੁੰਚੇ ਹੋਏ ਸਨ। ਜ਼ਿਲ੍ਹਾ ਸਕੱਤਰ ਧਰਮਜੀਤ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਸਤਪਾਲ ਸਿੰਘ ਬਹਿਰਾਮ ਸਲਾਹਕਾਰ, ਹਰਜਿੰਦਰ ਸਿੰਘ ਕਰਿਆਮ ਬਲਾਕ ਨਵਾਂਸ਼ਹਿਰ ਪ੍ਰਧਾਨ, ਦਿਲਬਾਗ ਸਿੰਘ, ਵਿਜੇ ਦਰਾਵੜ, ਚਰਨਜੀਤ ਸਿੰਘ ਮਾਛੀਵਾੜਾ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਿੱਧ ਪੁਰਸ਼ ਬਾਬਾ ਬਲਰਾਜ ਛਿੰਝ ਮੇਲੇ ਵਾਲੇ ਦਿਨ 9 ਨੂੰ ਬਲਾਚੌਰ ਵਿਖੇ ਤਹਿਸੀਲ ਪੱਧਰੀ ਸਰਕਾਰੀ ਛੁੱਟੀ ਦੀ ਮੰਗ ਬਾਬਾ ਬਲਰ... ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਨਸ਼ਾ ਮੁਕਤ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।