07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਯਾਦਗਾਰੀ ਹੋ ਨਿਬੜਿਆ ਨਿਰਮਲ ਸਾਗਰ ਸਕੂਲ ਦਾ ਸਾਲਾਨਾ ਖੇਡ ਮੇਲਾ

ਉੜਾਪੜ/ਲਸਾੜਾ, 6 ਨਵੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਸਾਲਾਨਾ ਖੇਡ ਮੇਲਾ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਖੇਡ ਮੇਲੇ ’ਚ ਮੁੱਖ ਮਹਿਮਾਨਾਂ ਵਜੋਂ ਤਰਲੋਚਨ ਸਿੰਘ ਸੈਣੀ, ‘ਆਪ’ ਦੇ ਹਲਕਾ ਫਿਲੌਰ ਤੋਂ ਇੰਚਾਰਜ ਹਰਜੋਤ ਲੋਹਟੀਆ, ਡਾ .

ਅਜੀਤ ਡੈਸਕ 07-11-2026
ਉੜਾਪੜ/ਲਸਾੜਾ, 6 ਨਵੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਸਾਲਾਨਾ ਖੇਡ ਮੇਲਾ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਖੇਡ ਮੇਲੇ ’ਚ ਮੁੱਖ ਮਹਿਮਾਨਾਂ ਵਜੋਂ ਤਰਲੋਚਨ ਸਿੰਘ ਸੈਣੀ, ‘ਆਪ’ ਦੇ ਹਲਕਾ ਫਿਲੌਰ ਤੋਂ ਇੰਚਾਰਜ ਹਰਜੋਤ ਲੋਹਟੀਆ, ਡਾ . ਭਾਰਦਵਾਜ ਫਿਲੌਰ, ਪ੍ਰਿਤਪਾਲ ਸਿੰਘ ਖੈਹਰਾ ਅਤੇ ਹੋਰ ਸੱਜਣਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੀਆਂ ਬਾਣੀਆਂ ਦੇ ਪਾਠ ਨਾਲ ਹੋਈ। ਜਿਸ ਨਾਲ ਸਮੁੱਚਾ ਮਹੌਲ ਰੂਹਾਨੀ ਅਤੇ ਸ਼ਰਧਾਮਈ ਹੋ ਗਿਆ ਉਪਰੰਤ ਮਾਰਚ ਪਾਸਟ ਕੀਤਾ ਗਿਆ ਅਤੇ ਮਸ਼ਾਲ ਜਗਾ ਕੇ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੀ ਸਟੂਡੈਂਟ ਕੌਂਸਲ ਵਲੋਂ ਖੇਡ ਭਾਵਨਾ, ਅਨੁਸ਼ਾਸ਼ਨ ਅਤੇ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁਕਾਈ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖੇਡ ਮੇਲੇ ਦੌਰਾਨ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਤਰਾਂ ਦੇ ਐਥਲੈਟਿਕਸ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਕਬੱਡੀ, ਖੌ-ਖੌ, ਫੁੱਟਬਾਲ, ਲੈਮਨ ਰੇਸ, ਹੈਡਲ ਰੇਸ, ਸ਼ੇਕ ਰੇਸ, ਥ੍ਰੀ ਲੈਗ ਰੇਸ ਦੇ ਮੁਕਾਬਲੇ ਵੀ ਹੋਏ। ਨਰਸਰੀ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਪੇਸ਼ ਕੀਤੀਆਂ ਮੰਨੋਰੰਜਕ ਖੇਡਾਂ ਨੇ ਦਰਸ਼ਕਾਂ ਦਾ ਮਨ ਲਿਆ। ਬੱਚਿਆਂ ਦੇ ਮਾਪਿਆਂ ਨੇ ਵੀ ਰੋਮਾਂਚਕ ਖੇਡਾਂ ਵਿੱਚ ਭਾਗ ਲੈ ਕੇ ਸਮਾਗਮ ਦੀ ਰੌਣਕ ਨੂੰ ਦੁਗਣਾ ਕੀਤਾ। ਕਰਾਟੇ ਕੋਚ ਸੂਰਜ ਦੀ ਅਗ੍ਹਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਕਾਰਟੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਮੇਲੇ ਦੌਰਾਨ ਦੰਦਾਂ ਦੀਆਂ ਬਿਮਾਰੀ ਦਾ ਵਿਸ਼ੇਸ਼ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਰਾਹੀਂ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੂੰ ਦੰਦਾਂ ਦੀ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਉਪਰਾਲੇ ਨੇ ਖੇਡਾਂ ਦੇ ਨਾਲ-ਨਾਲ ਸਿਹਤ ਸੰਭਾਲ ਦਾ ਮਹੱਤਵਪੂਰਨ ਸੰਦੇਸ਼ ਵੀ ਦਿੱਤਾ। ਇਸ ਤੋਂ ਇਲਾਵਾ 40 ਤੋਂ 70 ਸਾਲ ਦੀ ਉਮਰ ਤੱਕ ਦੇ ਪੁੁਰਸ਼ਾਂ ਲਈ ਵਿਸ਼ੇਸ਼ ਬੈਡਮਿੰਟਨ ਟੂਰਨਾਂਮੈਂਟ ਵੀ ਕਰਾਇਆ ਗਿਆ। ਇਸ ਮੁਕਾਬਲੇ ਨੇ ਇਹ ਸੰਦੇਸ਼ ਦਿੱਤਾ ਕਿ ਖੇਡਾਂ ਲਈ ਉਮਰ ਕੋਈ ਰੁਕਾਵਟ ਨਹੀ ਹੁੰਦੀ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਨੇ ਮੁੱਖ ਮਹਿਮਾਨਾਂ, ਐਥਲੈਟਿਕਸ ਕੋਚ ਨਾਨਕ ਸਿੰਘ, ਜਿਮ ਟ੍ਰੇਨਰ ਮੈਡਮ ਨਤਾਸ਼ਾ, ਕਰਾਟੇ ਕੋਚ ਸੂਰਜ ਸਿੰਘ ਅਤੇ ਬੈਡਮਿੰਟਨ ਕੋਚ ਕਰਨਦੀਪ ਸਿੰਘ ਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਹਨਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ, ਸਿਹਤ ਅਤੇ ਸਮਾਜਿਕ ਗਤੀਵਿੱਧੀਆਂ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਪ੍ਰਿੰਸੀਪਲ ਮੀਨਾਕਸ਼ੀ ਚੱਢਾ, ਵਾਈਸ ਪ੍ਰਿੰਸੀਪਲ ਗੁਰਮੀਤ ਸਿੰਘ, ਉਂਕਾਰ ਸਿੰਘ, ਪ੍ਰੇਮਜੀਤ ਕੌਰ ਤੋਂ ਇਲਾਵਾ ਕੋਆਰਡੀਨੇਟਰਸ ਅਤੇ ਸਮੂਹ ਸਟਾਫ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਿੰਸੀਪਲ ਗੁਰਨੇਕ ਸਿੰਘ ਮੱਲ੍ਹੀ ਨੇ ਲੱਭਿਆ ਮੋਬਾਈਲ ਅਸਲ ਮਾਲਕਾਂ ਦੇ ਹਵਾਲੇ ਕੀਤਾ ਅਗਲੀ ਖ਼ਬਰ ‘ ਆਪ’ ਸਰਕਾਰ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਮੰਗਾਂ ਨਾ ਮੰਨਣ ’ਤੇ ਚੋਣਾਂ ’ਚ ਭੁਗਤਣਾ ਪਵੇਗਾ ਖਮਿਆਜਾ-ਪ੍ਰੈਕਟੀਸ਼ਨਰਜ਼ ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।