ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਵਾਲੀਬਾਲ ਟੀਮ ਦੀ ਚੋਣ ਲਈ ਸਰਕਾਰੀ ਸਕੂਲ ਭੱਦੀ ਵਿਖੇ ਟਰਾਇਲ 11 ਨੂੰ
ਬਲਾਚੌਰ, 6 ਨਵੰਬਰ (ਨਰੇਸ਼ ਧੌਲ)-ਚੌਧਰੀ ਅਸ਼ੋਕ ਕਟਾਰੀਆ ਪ੍ਰਧਾਨ ਅਤੇ ਅਨਿਲ ਕਸਾਣਾ (ਸ਼ੰਮੀ ਖੀਵੇਵਾਲ) ਜਨਰਲ ਸਕੱਤਰ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੇ ਨਿਰਦੇਸ਼ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੀ ਚੋਣ ਮਿਤੀ 11 ਨਵੰਬਰ ਨੂੰ ਦੁਪਹਿਰ 3 ਵਜੇ ਸਰਕਾਰੀ ਸਕੂਲ ਭੱਦੀ ਦੀ ਗਰਾਊਂਡ ਵਿੱਚ ਵੱਖ-ਵੱਖ ਵਰਗਾ (ਯੂਥ 2006, ਜੂਨੀਅਰ 2009, ਸਬ ਜੂਨੀਅਰ 2011) ਦੇ ਟਰਾਇਲ ਲੈਣ ਉਪਰੰਤ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਟਰਾਇਲਾਂ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਜਨਮ ਸਰਟੀਫਿਕੇਟ, 2 ਫੋਟੋ ਅਤੇ ਆਧਾਰ ਕਾਰਡ ਜਾਂ ਸਕੂਲ ਦਾ ਪਰੂਫ ਨਾਲ ਲੈ ਕੇ ਆਉਣ।
ਅਜੀਤ ਡੈਸਕ
07-11-2026