07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਘਰ ਨੂੰ ਜਾ ਰਹੇ ਲੜਕੇ ਦੀ ਹਾਦਸੇ ’ਚ ਮੌਤ

ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਆਪਣੇ ਪਿਤਾ ਨਾਲ ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਘਰ ਨੂੰ ਜਾ ਰਹੇ ਲੜਕੇ ਦੀ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਪਾਸ ਜੋਗਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਖਾਬੜਾ ਨੇ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਲੜਕੇ ਜਤਿੰਦਰ ਸਿੰਘ ਦੇ ਨਾਲ ਮੋਟਰਸਾਈਕਲ ਨੰਬਰ ਪੀ.

ਅਜੀਤ ਡੈਸਕ 07-11-2026
ਗੜ੍ਹਸ਼ੰਕਰ, 6 ਨਵੰਬਰ (ਧਾਲੀਵਾਲ)-ਆਪਣੇ ਪਿਤਾ ਨਾਲ ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਘਰ ਨੂੰ ਜਾ ਰਹੇ ਲੜਕੇ ਦੀ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ। ਪੁਲਿਸ ਪਾਸ ਜੋਗਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਖਾਬੜਾ ਨੇ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਲੜਕੇ ਜਤਿੰਦਰ ਸਿੰਘ ਦੇ ਨਾਲ ਮੋਟਰਸਾਈਕਲ ਨੰਬਰ ਪੀ.ਬੀ. 24 ਸੀ 2158 ਸਪਲੈਂਡਰ ’ਤੇ ਸਵਾਰ ਹੋ ਕੇ ਆਪਣੀ ਲੜਕੀ ਦੇ ਵਿਆਹ ਦੇ ਕਾਰਡ ਵੰਡ ਕੇ ਸ਼ਾਮ ਕਰੀਬ 6.50 ਕੁ ਵਜੇ ਵਾਪਸ ਘਰ ਨੂੰ ਜਾ ਰਹੇ ਸੀ ਤਾਂ ਜਦੋਂ ਪੁਲ ਨਹਿਰ ਮੋਇਲਾ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰੀ ਟਰੈਕਟਰ/ਟਰਾਲੀ ਮਹਿੰਦਰਾ 275 ਡੀ.ਆਈ. ਦੇ ਡਰਾਈਵਰ ਨੇ ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਅਣਗਹਿਲੀ ਨਾਲ ਟਰੈਕਟਰ ਲਿਆ ਕੇ ਸਾਡੇ ਮੋਟਰਸਾਈਕਲ ਵਿਚ ਮਾਰਿਆ ਜੋ ਟਰਾਲੀ ਨੂੰ ਲੱਗੇ ਲੋਹੇ ਦੇ ਐਂਗਲ ਮੇਰੇ ਲੜਕੇ ਦੇ ਸਿਰ ਵਿਚ ਲੱਗਾ ਤੇ ਅਸੀਂ ਥੱਲੇ ਡਿਗ ਗਏ। ਇਸ ਦੌਰਾਨ ਰਾਹਗੀਰਾਂ ਦੀ ਮਦਦ ਨਾਲ ਸਾਨੂੰ ਇਲਾਜ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਤਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮੁਸ਼ਤਾਕ ਪੁੱਤਰ ਨੂਰ ਵਾਸੀ ਭਰਤਪੁਰ ਜੱਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ‘ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਚੈਕਿੰਗ ਦੌਰਾਨ ਟੀਮਾਂ ਵਲੋਂ ਲਾਰਵਾ ਨਸ਼ਟ ਅਗਲੀ ਖ਼ਬਰ ਬਰੂਦ ਦੇ ਢੇਰ ’ਤੇ ਚੱਬੇਵਾਲ ਦਾ ਮੁੱਖ ਬਾਜ਼ਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।