04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਨਸ਼ੇ ਦੀ ਵਰਤੋਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਵਿਗਾੜ ਆਉਂਦਾ ਹੈ-ਚਮਨ ਸਿੰਘ

ਨਵਾਂਸ਼ਹਿਰ/ਜਾਡਲਾ, 3 ਨਵੰਬਰ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਹਾਈ ਸਕੂਲ, ਪਿੰਡ ਮੀਰਪੁਰ ਜੱਟਾਂ (ਨਵਾਂਸ਼ਹਿਰ) ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਹਰਮਨਪ੍ਰੀਤ ਵਾਲੀਆ (ਅਧਿਆਪਕਾ) ਅਤੇ ਰਣਜੀਤ ਬੱਬਰ (ਮੁੱਖ ਅਧਿਆਪਕ) ਨੇ ਕੀਤੀ।

ਅਜੀਤ ਡੈਸਕ 04-11-2026
ਨਵਾਂਸ਼ਹਿਰ/ਜਾਡਲਾ, 3 ਨਵੰਬਰ (ਦੀਦਾਰ ਸਿੰਘ ਸ਼ੇਤਰਾ, ਹਰਕੰਵਲ ਸਿੰਘ ਕੌਲਗੜ੍ਹ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਹਾਈ ਸਕੂਲ, ਪਿੰਡ ਮੀਰਪੁਰ ਜੱਟਾਂ (ਨਵਾਂਸ਼ਹਿਰ) ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਹਰਮਨਪ੍ਰੀਤ ਵਾਲੀਆ (ਅਧਿਆਪਕਾ) ਅਤੇ ਰਣਜੀਤ ਬੱਬਰ (ਮੁੱਖ ਅਧਿਆਪਕ) ਨੇ ਕੀਤੀ। ਇਸ ਮੌਕੇ ਚਮਨ ਸਿੰਘ (ਪ੍ਰਾਜੈਕਟ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਦਵਾਈ ਜਾਂ ਹੋਰ ਨਸ਼ੀਲੀ ਵਸਤੂ ਦੀ ਵਰਤੋਂ ਕਰਦਾ ਹੈ, ਉਹ ਨਸ਼ਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕਿਸੇ ਦੂਸਰੇ ਵਿਅਕਤੀ ਦੇ ਦਿੱਤੇ ਲਾਲਚ ਵਿੱਚ ਆ ਕੇ ਜਾਂ ਅਣਜਾਣਤਾ ਵਿੱਚ ਨਸ਼ੇ ਦੀ ਵਰਤੋਂ ਕਰਨ ਲੱਗ ਜਾਂਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਜਿੱਥੇ ਨਸ਼ਿਆਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ, ਨਾਲ ਹੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਦੇ ਬਹਿਕਾਵੇ ’ਚ ਆ ਕੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ। ਪਰਵੇਸ਼ ਕੁਮਾਰ (ਸਟਾਫ ਮੈਂਬਰ) ਨੇ ਸੈਂਟਰ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼੍ਰੀਮਤੀ ਹਰਮਨਪ੍ਰੀਤ ਵਾਲੀਆ (ਅਧਿਆਪਕਾ) ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਤੇ ਹਰੀਸ਼ ਕੁਮਾਰ, ਰੀਤੂ ਚੱਠਾ , ਸੁਮਨ ਪ੍ਰੀਆ, ਬਲਜਿੰਦਰ ਸਿੰਘ, ਅਤੇ ਵਿਦਿਆਰਥੀ ਹਾਜਿਰ ਸਨ।
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵਿਖੇ ਬਰਿਗਟਨ ਇੰਗਲਿਸ਼ ਐਪ ਰਾਹੀਂ ਭਾਸ਼ਾ ਸਿੱਖਣ ਦੀ ਨਵੀਂ ਅਤੇ ਦਿਲਚਸਪ ਪਹਿਲ ਅਗਲੀ ਖ਼ਬਰ ਗੁਰਿੰਦਰ ਜੀਤ ਰੈਸਲਿੰਗ ਅਕੈਡਮੀ ਮੇਹਲੀ ਲਈ ਹਾਲ ਬਣਾਉਣ ਦਾ ਡਾ. ਸੁੱਖੀ ਨੇ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।