ਕਿਸਾਨ ਸਬਸਿਡੀ ’ਤੇ ਕਣਕ ਦਾ ਬੀਜ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ- ਡਾਕਟਰ ਰਾਜ ਕੁਮਾਰ
ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਡਾਕਟਰ ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਪੱਧਰ ਦੇ ਖੇਤੀਬਾੜੀ ਦਫਤਰਾਂ ਵਿੱਚ ਕਣਕ ਬੀਜ ਆ ਚੁੱਕਾ ਹੈ ਕਣਕ ਬੀਜ ਦੀ ਕੁੱਲ ਕੀਮਤ 4250 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਹ ਬੀਜ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਪਦਾਨ ’ਤੇ ਦਿੱਤਾ ਜਾਵੇਗਾ। ਹਰੇਕ ਕਿਸਾਨ ਨੂੰ ਇੱਕ ਆਧਾਰ ਕਾਰਡ ਉੱਤੇ ਦੋ ਕਣਕ ਬੀਜ ਦੇ ਬੈਗ 40 ਕਿਲੋ ਪ੍ਰਤੀ ਬੈਗ ਮੁਹੱਈਆ ਕਰਵਾਇਆ ਜਾਵੇਗਾ।
ਅਜੀਤ ਡੈਸਕ
28-10-2026