ਬੰਗਾ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ) - ਬੰਗਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮੂਹ ਸੰਗਤਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਬੰਗਾ ਤੋਂ ਆਰੰਭ ਹੋ ਕੇ ਵੱਖ-ਵੱਖ ਬਜਾਰਾਂ ਗਲੀਆਂ ਮੁਹੱਲਿਆਂ ਤੋਂ ਹੁੰਦੀ ਹੋਈ ਮੰਦਰ ਵਿਖੇ ਪਹੁੰਚ ਕੇ ਸਮਾਪਿਤ ਹੋਈ।
ਅਜੀਤ ਡੈਸਕ
28-10-2026