27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਚੌਧਰੀ ਰਵਿੰਦਰ ਸਿੰਘ ਬਾਗੋਵਾਲ ਬਣੇ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਪੰਜਾਬ ਦੇ ਸੂਬਾ ਚੇਅਰਮੈਨ

ਕਾਠਗੜ੍ਹ, 26 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵੀ ਵਜੋਂ ਜਾਣੇ ਜਾਂਦੇ ਚੌਧਰੀ ਰਵਿੰਦਰ ਸਿੰਘ ਬਾਗੋਵਾਲ ਨੂੰ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਵਲੋਂ ਪੰਜਾਬ ਦਾ ਸੂਬਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੱਤਰ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਸ਼ਹਿਰ ਦਮਾਨਾ ਵਿਖੇ ਕਰਵਾਏ ਜੰਮੂ-ਕਸ਼ਮੀਰ ਟਾਈਟਲ ਕੁਸ਼ਤੀ ਮੁਕਾਬਲਿਆਂ ਦੇ ਦੰਗਲ ਦੌਰਾਨ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਪਹਿਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਤੇ ਜੰਮੂ ਦੇ ਐੱਸ.

ਅਜੀਤ ਡੈਸਕ 27-10-2026
ਕਾਠਗੜ੍ਹ, 26 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਮਾਜ ਸੇਵੀ ਵਜੋਂ ਜਾਣੇ ਜਾਂਦੇ ਚੌਧਰੀ ਰਵਿੰਦਰ ਸਿੰਘ ਬਾਗੋਵਾਲ ਨੂੰ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਭਾਰਤ ਵਲੋਂ ਪੰਜਾਬ ਦਾ ਸੂਬਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੱਤਰ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਸ਼ਹਿਰ ਦਮਾਨਾ ਵਿਖੇ ਕਰਵਾਏ ਜੰਮੂ-ਕਸ਼ਮੀਰ ਟਾਈਟਲ ਕੁਸ਼ਤੀ ਮੁਕਾਬਲਿਆਂ ਦੇ ਦੰਗਲ ਦੌਰਾਨ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਪਹਿਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਤੇ ਜੰਮੂ ਦੇ ਐੱਸ. ਐੱਸ. ਪੀ. ਦਸ਼ਯੰਤ ਸ਼ਰਮਾ ਆਈ. ਪੀ. ਐੱਸ. ਵਲੋਂ ਸੌਂਪਿਆ ਗਿਆ। ਚੌਧਰੀ ਰਵਿੰਦਰ ਸਿੰਘ ਬਾਗੋਵਾਲ ਨੇ ਕਿਹਾ ਕਿ ਮੈਂ ਸੰਸਥਾ ਦੀ ਸਮੁੱਚੀ ਲੀਡਰਸ਼ਿਪ ਦਾ ਦਿਲੋਂ ਧੰਨਵਾਦੀ ਹਾਂ , ਜਿਨ੍ਹਾਂ ਨੇ ਮੇਰੇ ਵਰਗੇ ਇਕ ਆਮ ਸਮਾਜ ਸੇਵੀ ’ਤੇ ਇੰਨਾ ਵੱਡਾ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਮੈਨੂੰ ਪੰਜਾਬ ਦੇ ਸੂਬਾ ਚੇਅਰਮੈਨ ਦੀ ਜ਼ਿੰਮੇਵਾਰੀ ਮਿਲੀ ਹੈ, ਤਾਂ ਮੈਂ ਇਸ ਨੂੰ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਇਕ ਸੇਵਾ ਸਮਝ ਕੇ ਨਿਭਾਵਾਂਗਾ। ਕੁਸ਼ਤੀ ਸਿਰਫ਼ ਇਕ ਖੇਡ ਨਹੀਂ, ਸਗੋਂ ਪੰਜਾਬ ਦੇ ਸੱਭਿਆਚਾਰ, ਅਨੁਸ਼ਾਸਨ, ਮਿਹਨਤ ਤੇ ਜੁਝਾਰੂ ਜਜ਼ਬੇ ਦੀ ਪਹਿਚਾਣ ਹੈ। ਮੇਰਾ ਮਿਸ਼ਨ ਹੈ ਕਿ ਕੁਸ਼ਤੀ ਨੂੰ ਪਿੰਡਾਂ ਦੇ ਅਖਾੜਿਆਂ ਤੋਂ ਲੈ ਕੇ ਵੱਡੇ ਮੰਚਾਂ ਤੱਕ ਪਹੁੰਚਾਇਆ ਜਾਵੇ, ਗਰੀਬ ਘਰਾਂ ਦੇ ਨੌਜਵਾਨ ਪਹਿਲਵਾਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਉਨ੍ਹਾਂ ਨੂੰ ਢੁੱਕਵਾਂ ਮੰਚ ਦਿੱਤਾ ਜਾਵੇ। ਰਵਿੰਦਰ ਸਿੰਘ ਬਾਗੋਵਾਲ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਿਸ ਨੌਜਵਾਨ ਦੇ ਹੱਥ ਵਿਚ ਡੰਬਲ ਹੋਵੇਗਾ, ਉਹ ਕਦੇ ਨਸ਼ੇ ਵੱਲ ਨਹੀਂ ਜਾਵੇਗਾ। ਇਸ ਲਈ ਮੈਂ ਪੰਜਾਬ ਭਰ ਵਿਚ ਦੰਗਲਾਂ ਨੂੰ ਉਤਸ਼ਾਹਿਤ ਕਰਾਂਗਾ, ਉੱਭਰਦੀਆਂ ਪ੍ਰਤਿਭਾਵਾਂ ਨੂੰ ਸਨਮਾਨ ਦਿਵਾਵਾਂਗਾ।
ਪਿਛਲੀ ਖ਼ਬਰ ਬੂਟੇ ਲਗਾਉਣਾ ਸਮੇਂ ਦੀ ਲੋੜ-ਰੇਸ਼ਮ ਸਿੰਘ ਅਗਲੀ ਖ਼ਬਰ ਅਖੌਤੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀਆਂ ਹਨ ਹਜ਼ਾਰਾਂ ਖਾਲੀ ਅਸਾਮੀਆਂ-ਡੀ. ਟੀ. ਐਫ਼.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।