27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਲਾਚੌਰ ਵਿਖੇ ਕਰਵਾਇਆ ਤਹਿਸੀਲ ਪੱਧਰੀ ਮਹਾਨ ਅਲੌਕਿਕ ਕੀਰਤਨ ਸਮਾਗਮ

ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਖਾਲਸਾ ਸਕੂਲ ਮਹਿੰਦੀਪੁਰ ਦੀ ਸਕੂਲ ਗਰਾਊਂਡ ਵਿਖੇ ਬੀਤੀ ਸ਼ਾਮ ਕਰਵਾਇਆ ਅਲੌਕਿਕ ਗੁਰਮਤਿ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੂਰਨ ਹੋਇਆ। ਰੰਗ-ਬਰੰਗੇ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਤੋਂ ਸਮਾਗਮ ਵਾਲੇ ਸਥਾਨ ‘ਤੇ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿਚ ਸੰਗਤਾਂ ਵਲੋਂ ਬੈਂਡ-ਵਾਜਿਆਂ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਲਿਆਂਦੇ ਗਏ।

ਅਜੀਤ ਡੈਸਕ 27-10-2026
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਖਾਲਸਾ ਸਕੂਲ ਮਹਿੰਦੀਪੁਰ ਦੀ ਸਕੂਲ ਗਰਾਊਂਡ ਵਿਖੇ ਬੀਤੀ ਸ਼ਾਮ ਕਰਵਾਇਆ ਅਲੌਕਿਕ ਗੁਰਮਤਿ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੂਰਨ ਹੋਇਆ। ਰੰਗ-ਬਰੰਗੇ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਤੋਂ ਸਮਾਗਮ ਵਾਲੇ ਸਥਾਨ ‘ਤੇ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿਚ ਸੰਗਤਾਂ ਵਲੋਂ ਬੈਂਡ-ਵਾਜਿਆਂ ਨਾਲ ਫੁੱਲਾਂ ਦੀ ਵਰਖਾ ਕਰਦੇ ਹੋਏ ਲਿਆਂਦੇ ਗਏ। ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗਿਆਨੀ ਕੁਲਵਿੰਦਰ ਸਿੰਘ ਸੁੱਧਾ ਮਾਜਰਾ ਵਲੋਂ ਕਥਾ ਵਿਚਾਰਾਂ ਕਰਕੇ ਗੁਰਮਤਿ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਜੀ ਦੇ ਹਜੂਰੀ ਰਾਗੀ ਭਾਈ ਕਰਨੈਲ ਸਿੰਘ ਨੇ ਕੀਰਤਨ ਕੀਤਾ। ਉਪਰੰਤ ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ ਨਾਲ ਸਾਂਝ ਪਾਈ। ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਵਲੋਂ ਅਲੱਗ-ਅਲੱਗ ਅਦਾਰਿਆਂ ਵਲੋਂ ਸੰਗਤਾਂ ਨੂੰ ਲਿਆਉਣ ਲਈ ਬੱਸਾਂ ਤੇ ਹੋਰ ਵਿਸ਼ੇਸ਼ ਸਾਧਨਾਂ ਨੂੰ ਉਪਲੱਬਧ ਕਰਾਉਣ ਲਈ ਪਾਏ ਗਏ ਯੋਗਦਾਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਭਾਈ ਤਰਲੋਚਨ ਸਿੰਘ ਖਟਕੜ ਕਲਾ ਵਲੋਂ ਕੀਤਾ। ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸੰਤੋਖ ਸਿੰਘ ਸ਼ਿਵਾਲਕ, ਦੀਦਾਰ ਸਿੰਘ ਗਹੂੰਣ, ਡਾ. ਭੁਪਿੰਦਰਜੀਤ ਸਿੰਘ ਸੂਰੀ, ਬਾਬਾ ਰਜਿੰਦਰ ਸਿੰਘ ਖੰਡੂਪੁਰ, ਉੱਤਮ ਸਿੰਘ ਸੇਠੀ, ਤਰਲੋਕ ਸਿੰਘ ਸੇਠੀ, ਗੁਰਦੇਵ ਸਿੰਘ ਗਹੂੰਣ, ਜਗਦੀਪ ਸਿੰਘ, ਕੇਵਲ ਸਿੰਘ, ਗੋਪਾਲ ਸਿੰਘ ਰੱਕੜ ਢਾਹਾਂ, ਅਮਰੀਕ ਸਿੰਘ ਬਛੌੜੀ, ਜਗਤਾਰ ਸਿੰਘ ਖਾਲਸਾ, ਤਲਵੀਰ ਸਿੰਘ, ਹਰੀਪਾਲ, ਮਨਜੀਤ ਸਿੰਘ ਸੋਹਲ, ਸੁਰਜੀਤ ਸਿੰਘ ਦੋਭਾਲੀ, ਰਜੇਸ਼ ਚੌਧਰੀ, ਕੁਲਵਿੰਦਰ ਸਿੰਘ, ਸੋਮਨਾਥ, ਅਜੀਤ ਪਾਲ, ਰਣਵੀਰ ਸਿੰਘ, ਪੰਜਾਬ ਸਿੰਘ, ਹਰਨੇਕ ਸਿੰਘ ਫੌਜੀ, ਹਰਨੇਕ ਸਿੰਘ ਧੌਲ, ਮੇਜਰ ਸਿੰਘ ਲੋਹਟ, ਨਿਰਵੈਰ ਸਿੰਘ ਖਾਲਸਾ, ਪੰਮਾ ਭਾਟੀਆ ਐਮ.ਸੀ, ਕੁਲਦੀਪ ਸਿੰਘ, ਬਖਸ਼ੀਸ਼ ਸਿੰਘ ਤੇ ਗੁਰਮੇਲ ਸਿੰਘ, ਹਰਦੀਪ ਸਿੰਘ ਗੜ੍ਹਪਧਾਣਾ, ਊਧਮ ਸਿੰਘ ਗੋਬਿੰਦਪੁਰ, ਨੰਬਰਦਾਰ ਸਵਰਨ ਸਿੰਘ, ਦਲਬਾਗ ਸਿੰਘ ਰਾਹੋਂ, ਸੁਖਵਿੰਦਰ ਸਿੰਘ ਗੋਬਿੰਦਪੁਰ, ਪਰਮਿੰਦਰ ਸਿੰਘ ਕਵਲ, ਬਖਸ਼ੀਸ਼ ਸਿੰਘ ਸੈਣੀ, ਬਾਬਾ ਗਿਆਨ ਸਿੰਘ, ਹਕੀਕਤ ਸਿੰਘ, ਭਗਵਾਨ ਸਿੰਘ, ਹਰਪਾਲ ਸਿੰਘ ਅਕਲਿਆਣਾ, ਕੁਲਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਮੂਸਾਪੁਰ, ਭਾਈ ਸੁੱਚਾ ਸਿੰਘ ਬਰਨਾਲਾ, ਕੁੱਲਜੀਤ ਸਿੰਘ ਵਜੀਦਪੁਰ, ਬਲਬੀਰ ਸਿੰਘ ਕਬੌਰ, ਗੁਰਦਿਆਲ ਸਿੰਘ ਮਜੂਰ, ਅਮਨਦੀਪ ਸਿੰਘ, ਬਲਦੀਪ ਸਿੰਘ, ਦਲਜੀਤ ਸਿੰਘ ਬਡਵਾਲ ਅਤੇ ਮਹਿੰਦੀਪੁਰ ਸੇਵਾ ਸੁਸਾਇਟੀ ਦੇ ਵਲੰਟੀਅਰਜ਼ ਤੇ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ।
ਪਿਛਲੀ ਖ਼ਬਰ ਸੁਆਮੀ ਗੰਗਾ ਨੰਦ ਸਪੋਰਟਸ ਕਲੱਬ ਫੱਕਰ ਝੰਡਾ ਨੇ ਜਿੱਤਿਆ ਚੌਥਾ ਕਬੱਡੀ ਕੱਪ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਵਿਰਸਾ ਸੰਭਾਲ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।