27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਾਜਵਿੰਦਰ ਸਿੰਘ ਕੰਗਰੌੜ ਜ਼ਿਲ੍ਹਾ ਓ. ਬੀ. ਸੀ. ਦੇ ਪ੍ਰਧਾਨ ਨਿਯੁਕਤ

ਕਟਾਰੀਆਂ, 26 ਅਕਤੂਬਰ (ਪ੍ਰੇਮੀ ਸੰਧਵਾਂ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਨਿਧੜਕ ਆਗੂ ਰਾਜਵਿੰਦਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਓ. ਬੀ.

ਅਜੀਤ ਡੈਸਕ 27-10-2026
ਕਟਾਰੀਆਂ, 26 ਅਕਤੂਬਰ (ਪ੍ਰੇਮੀ ਸੰਧਵਾਂ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਤੇ ਨਿਧੜਕ ਆਗੂ ਰਾਜਵਿੰਦਰ ਸਿੰਘ ਕੰਗਰੌੜ ਨੂੰ ਜ਼ਿਲ੍ਹਾ ਓ. ਬੀ. ਸੀ. ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਢਾਡੀ ਜਥੇ ਜੋਗਾ ਸਿੰਘ ਕੰਗਰੌੜ ਨੇ ਕਾਂਗਰਸ ਹਾਈਕਮਾਨ ਤੇ ਅੰਗਦ ਸਿੰਘ ਸੈਣੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਰਾਜਵਿੰਦਰ ਸਿੰਘ ਕੰਗਰੌੜ ਨੂੰ ਉਨ੍ਹਾਂ ਵਲੋਂ ਕਾਂਗਰਸ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਦਾ ਫਲ ਹੈ ਕਿਉਂਕਿ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ। ਨਵ ਨਿਯੁਕਤ ਓ. ਬੀ. ਸੀ. ਦੇ ਪ੍ਰਧਾਨ ਰਾਜਵਿੰਦਰ ਸਿੰਘ ਕੰਗਰੌੜ ਨੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਾਂਗਰਸ ਦੀ ਬਿਹਤਰੀ ਲਈ ਦਿਨ ਰਾਤ ਡੱਟ ਕੇ ਕੰਮ ਕਰਦਾ ਹੈ ਉਸ ਨੂੰ ਇਕ ਨਾ ਇਕ ਦਿਨ ਪਾਰਟੀ ਵਲੋਂ ਵੱਡਾ ਅਹੁਦਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰਧਾਨ ਰਾਜਵਿੰਦਰ ਸਿੰਘ ਕੰਗਰੌੜ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਜੋ ਉਨ੍ਹਾਂ ਨੂੰ ਐਡੀ ਜ਼ਿੰਮੇਵਾਰੀ ਦਿੱਤੀ ਹੈ। ਉਹ ਉਸ ਜ਼ਿੰਮੇਵਾਰੀ ਮੁਤਾਬਕ ਕਾਂਗਰਸ ਲਈ ਪੰਜਾਬ ਵਿਚ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਢਾਡੀ ਜੋਗਾ ਸਿੰਘ ਕੰਗਰੌੜ, ਬਚਿੱਤਰ ਸਿੰਘ, ਲੱਕੀ, ਸੁਰਜੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੇ ਸੰਬੰਧ ਵਿਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਅਗਲੀ ਖ਼ਬਰ ਅਮਨ ਕਾਨੂੰਨ ਦੇ ਮੁੱਦਿਆਂ ਨੂੰ ਸੁਲਝਾਉਣ ’ਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ-ਅਸ਼ੋਕ ਕੁਮਾਰ ਨਾਨੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।