25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ਵੇਟ ਲਿਫਟਿੰਗ ਮੁਕਾਬਲਿਆਂ ’ਚ ਵੀ ਝੰਡੀ

ਮੁਕੰਦਪੁਰ, 24 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ‘ਖੇਡਾਂ ਵਤਨ ਪੰਜਾਬ ਦੀਆਂ 2026’ ਵੇਟ ਲਿਫਟਿੰਗ ਮੁਕਾਬਲੇ (14) ਵਿਚ ਝੰਡੀ ਰਹੀ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਸ.

ਅਜੀਤ ਡੈਸਕ 25-10-2026
ਮੁਕੰਦਪੁਰ, 24 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਦੀ ‘ਖੇਡਾਂ ਵਤਨ ਪੰਜਾਬ ਦੀਆਂ 2026’ ਵੇਟ ਲਿਫਟਿੰਗ ਮੁਕਾਬਲੇ (14) ਵਿਚ ਝੰਡੀ ਰਹੀ। ਇਸ ਸੰਬੰਧੀ ਸਕੂਲ ਪ੍ਰਿੰਸੀਪਲ ਸ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਸੰਗਰੂਰ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਇਆ ਗਏ । ਇਨ੍ਹਾਂ ਮੁਕਾਬਲਿਆ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਸੀ। ਜਿਸ ਦਰਮਿਆਨ ਸੱਤਵੀਂ ਜਮਾਤ ਦੇ ਵਿਦਿਆਰਥੀ ਜੁਝਾਰ ਸਿੰਘ ਚੌਹਾਨ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਗੁਣਾਚੌਰ ਨੇ (14) 74 ਕਿੱਲੋਗ੍ਰਾਮ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਉਨ੍ਹਾਂ ਜੇਤੂ ਵਿਦਿਆਰਥੀ ਤੇ ਉਸ ਦੇ ਦੇ ਮਾਪੇ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਵਿਦਿਆਰਥੀ ਤੇ ਸਮੂਹ ਸਟਾਫ ਹਾਜ਼ਰ ਸਨ।
ਪਿਛਲੀ ਖ਼ਬਰ ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਬਣੇ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਪੰਜਾਬ ਦੇ ਸੂਬਾ ਚੇਅਰਮੈਨ ਅਗਲੀ ਖ਼ਬਰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਬਰਸੀ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।