25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪ੍ਰਧਾਨ ਮੰਤਰੀ ਯੋਜਨਾ ਦੀ 18 ਫੁੱਟੀ ਸੜਕ ਬਣੀ ਮੌਤ ਦਾ ਖੂਹ, ਅੱਧੀ ਬਣਾ ਕੇ ਭੱਜ ਗਿਆ ਠੇਕੇਦਾਰ

ਕਾਠਗੜ੍ਹ, 24 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਮੋੜ ਤੋਂ ਬੱਲੋਵਾਲ ਸੌਂਖੜੀ ਹੁੰਦੀ ਹੋਈ ਪੋਜੇਵਾਲ ਨੂੰ ਜੋੜਦੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣ ਰਹੀ 18 ਫੁੱਟੀ ਸੜਕ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣ ਗਈ ਹੈ। ਲੱਖਾਂ ਰੁਪਏ ਦੇ ਠੇਕੇ ਵਾਲੀ ਇਹ ਸੜਕ ਠੇਕੇਦਾਰ ਵਲੋਂ ਅੱਧੀ ਅਧੂਰੀ ਬਣਾ ਛੱਡ ਦਿੱਤੀ ਗਈ ਹੈ।

ਅਜੀਤ ਡੈਸਕ 25-10-2026
ਕਾਠਗੜ੍ਹ, 24 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਮੋੜ ਤੋਂ ਬੱਲੋਵਾਲ ਸੌਂਖੜੀ ਹੁੰਦੀ ਹੋਈ ਪੋਜੇਵਾਲ ਨੂੰ ਜੋੜਦੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣ ਰਹੀ 18 ਫੁੱਟੀ ਸੜਕ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣ ਗਈ ਹੈ। ਲੱਖਾਂ ਰੁਪਏ ਦੇ ਠੇਕੇ ਵਾਲੀ ਇਹ ਸੜਕ ਠੇਕੇਦਾਰ ਵਲੋਂ ਅੱਧੀ ਅਧੂਰੀ ਬਣਾ ਛੱਡ ਦਿੱਤੀ ਗਈ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਠਗੜ੍ਹ ਦੇ ਨੇੜੇ ਸੈਲਰ ਤੱਕ ਸੜਕ ਬਣਾ ਦਿੱਤੀ ਗਈ ਹੈ, ਪਰ ਸੈਲਰ ਤੋਂ ਅੱਗੇ ਸ਼ਰਾਬ ਦੇ ਠੇਕੇ ਤੱਕ ਵਾਲਾ ਹਿੱਸਾ ਅਧੂਰਾ ਪਿਆ ਹੈ। ਕੁਝ ਥਾਂ ’ਤੇ ਬਜਰੀ ਪਾ ਕੇ ਛੱਡ ਦਿੱਤੀ ਗਈ ਹੈ, ਇਕ ਪਾਸਾ ਉੱਚਾ ਤੇ ਦੂਜਾ ਪਾਸਾ ਨੀਵਾਂ ਹੋ ਗਿਆ ਹੈ। ਇਸ ਕਾਰਨ ਜਦੋਂ ਵੀ ਕੋਈ ਗੱਡੀ, ਸਕੂਟਰ ਜਾਂ ਮੋਟਰਸਾਈਕਲ ਉਥੋਂ ਲੰਘਦਾ ਹੈ ਤਾਂ ਥੱਲੇ ਨੂੰ ਡਿੱਗ ਪੈਂਦਾ ਹੈ। ਲੋਕਾਂ ਨੂੰ ਸੱਟਾਂ ਲੱਗ ਰਹੀਆਂ ਹਨ ਤੇ ਹਾਲਾਤ ਬਹੁਤ ਮਾੜੇ ਹੋਏ ਪਏ ਹਨ। ਇਹ ਸੜਕ ਕੋਈ ਛੋਟੀ ਸੜਕ ਨਹੀਂ ਹੈ। ਇਹ ਕਰੀਬ 60 ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ। ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਟਰੱਕ, ਟਿੱਪਰ, ਕਾਰਾਂ, ਬੱਸਾਂ ਤੇ ਸਕੂਲੀ ਵਾਹਨ ਲੰਘਦੇ ਹਨ। ਅਧੂਰੀ ਸੜਕ ਕਾਰਨ ਹਰ ਵੇਲੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਵਲੋਂ ਅਧੂਰਾ ਛੱਡੇ ਗਏ ਦੋ ਤਿੰਨ ਕਿਲੋਮੀਟਰ ਦੇ ਹਿੱਸੇ ਨੂੰ ਜਲਦ ਪੂਰਾ ਕਰਵਾਇਆ ਜਾਵੇ। ਲੋਕਾਂ ਨੇ ਕਿਹਾ ਕਿ ਜੇਕਰ ਸੜਕ ਨੂੰ ਤੁਰੰਤ ਪੂਰਾ ਨਾ ਕੀਤਾ ਤਾਂ ਕਿਸੇ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਸੜਕ ਵਿਚ ਪਾਣੀ ਸੁੱਟਣ ਵਾਲੇ ਘਰਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਬੁਖਾਰ ਹੋਣ ’ਤੇ ਸਰਕਾਰੀ ਹਸਪਤਾਲਾਂ ’ਚ ਕਰਵਾਓ ਮੁਫ਼ਤ ਜਾਂਚ ਤੇ ਇਲਾਜ-ਡਾ. ਬਲਜੀਤ ਕਮਲ ਅਗਲੀ ਖ਼ਬਰ ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ ਹੇਠ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।