ਸੁੱਜੋਂ ਦੇ ਕਬੱਡੀ ਕੱਪ ਓਪਨ ’ਚ ਟਾਈਗਰ ਕਲੱਬ ਸੁਭਾਲ ਨੇ ਗੱਗੀ ਕਲੱਬ ਖੀਰਾਂ ਵਾਲੀ ਦੇ ਗੱਭਰੂਆਂ ਨੂੰ ਹਰਾ ਕੇ ਜਿੱਤਿਆ
ਪੱਲੀ ਝਿੱਕੀ, 24 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੁੱਜੋ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ 35ਵੇਂ ਸਾਲਾਨਾ ਜੋੜ ਮੇਲੇ ਮੌਕੇ ਕਬੱਡੀ ਕੱਪ ਕਰਵਾਇਆ। ਕਬੱਡੀ ਕੱਪ ਦਾ ਉਦਘਾਟਨ ਪਰਮਜੀਤ ਕੌਰ ਯੂ.
ਪੱਲੀ ਝਿੱਕੀ, 24 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੁੱਜੋ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ 35ਵੇਂ ਸਾਲਾਨਾ ਜੋੜ ਮੇਲੇ ਮੌਕੇ ਕਬੱਡੀ ਕੱਪ ਕਰਵਾਇਆ। ਕਬੱਡੀ ਕੱਪ ਦਾ ਉਦਘਾਟਨ ਪਰਮਜੀਤ ਕੌਰ ਯੂ. ਕੇ., ਆਸ਼ਾ ਕੌਰ ਯੂ. ਕੇ. ਤੇ ਪ੍ਰਬੰਧਕ ਕਮੇਟੀ ਵਲੋਂ ਕੀਤਾ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਯੂ. ਕੇ., ਪਰਮਜੀਤ ਸਿੰਘ ਯੂ. ਕੇ., ਤਰਸੇਮ ਸਿੰਘ ਕੈਨੇਡਾ, ਤਰਨਜੀਤ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਕਬੱਡੀ ਲੜਕੇ ਓਪਨ ਵਿਚ ਫਗਵਾੜਾ ਟਾਈਗਰ ਕਲੱਬ ਸੁਭਾਲ ਅਤੇ ਗੱਗੀ ਕਲੱਬ ਖੀਰਾਂ ਵਾਲੀ ਦਰਮਿਆਨ ਫਾਈਨਲ ਮੁਕਾਬਲਾ ਹੋਇਆ, ਜਿਸ ’ਚ ਫਗਵਾੜਾ ਟਾਈਗਰ ਕਲੱਬ ਸੁਭਾਲ ਜੇਤੂ ਰਿਹਾ ਤੇ ਪਹਿਲਾ ਇਨਾਮ 1,0 0,000 ਰੁਪਏ ਪ੍ਰਾਪਤ ਕੀਤਾ ਅਤੇ ਦੂਜੇ ਨੰਬਰ ’ਤੇ ਗੱਗੀ ਖੀਰਾਂ ਕਲੱਬ ਨੂੰ 75000 ਰੁਪਏ ਨਾਲ ਸਬਰ ਕਰਨਾ ਪਿਆ। ਕਬੱਡੀ ਓਪਨ ਦਾ ਇਨਾਮ ਬਚਿੱਤਰ ਸਿੰਘ ਪਰਿਵਾਰ ਵਲੋਂ ਦਿੱਤਾ। ਇਸ ਮੌਕੇ ਬੈਸਟ ਰੇਡਰ ਬੰਟੀ ਤੇ ਬੈਸਟ ਜਾਫੀ ਗੁੱਗਾ ਮੱਲੀਆਂ ਚੁਣੇ ਗਏ, ਜਿਨ੍ਹਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ। ਇਹ ਇਨਾਮ ਸੱਤਾ ਯੂ. ਕੇ. ਤੇ ਰਜੀਵ ਜੈਨ ਵਲੋਂ ਦਿੱਤਾ ਗਿਆ। ਇਸ ਦੌਰਾਨ ਕਬੱਡੀ ਖਿਡਾਰੀ ਮਨਿੰਦਰ ਜੱਬੋਵਾਲ ਨੂੰ ਪ੍ਰਬੰਧਕਾਂ ਵਲੋਂ ਮੋਟਰਸਾਈਕਲ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਲੜਕੀਆਂ ਦੀਆਂ ਚਾਰ ਚੋਟੀ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ, ਜਿਨ੍ਹਾਂ ਵਿਚ ਫਾਈਨਲ ਮੈਚ ਮਾਈ ਭਾਗੋ ਜਗਤਪੁਰਾ ਤੇ ਰੁਪਿੰਦਰ ਕੌਰ ਕਬੱਡੀ ਕਲੱਬ ਸਾਧਵਾਲਾ ਦੇ ਦਰਮਿਆਨ ਹੋਇਆ, ਜਿਸ ਵਿਚ ਰੁਪਿੰਦਰ ਕੌਰ ਕਬੱਡੀ ਕਲੱਬ ਜੇਤੂ ਰਿਹਾ। ਕਬੱਡੀ ਕੱਪ ਦੀ ਕੁਮੈਂਟਰੀ ਬਲਜਿੰਦਰ ਘੁੰਮਣ, ਮੱਖਣ ਅਲੀ, ਅਮਨ ਚਿੱਟੀ ਨੇ ਕੀਤੀ। ਕਬੱਡੀ ਕੱਪ ਦੌਰਾਨ ਮੁੱਖ ਮਹਿਮਾਨ ਬਾਬਾ ਬਲਵੀਰ ਸਿੰਘ ਗੜ੍ਹਸ਼ੰਕਰ ਵਾਲੇ, ਬਾਬਾ ਜੀ ਭਾਰਟੇ ਵਾਲੇ, ਕੇਵਲ ਸਿੰਘ ਚੌਹੜ, ਬਲਵੀਰ ਸਿੰਘ ਯੂ. ਕੇ., ਪਰਮਜੀਤ ਸਿੰਘ ਯੂ. ਕੇ., ਜਗੀਰ ਸਿੰਘ ਗਿੱਧਾ, ਸਾਹਿਬ ਸਿੰਘ ਅਸਟ੍ਰੇਲੀਆ, ਕੁਲਵੰਤ ਸਿੰਘ ਯੂ. ਐਸ. ਏ., ਅੰਮ੍ਰਿਤ ਯੂ. ਕੇ., ਨਰਿੰਦਰ ਰੰਧਾਵਾ, ਪ੍ਰਦੂਮਣ ਸਿੰਘ, ਸੁਰਿੰਦਰ ਸਿੰਘ ਛਿੰਦਾ ਸੁਰਤਪੁਰੀਆ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਕਾਮਾ, ਸੰਦੀਪ ਪੰਡਿਤ ਸੁਰਤਪੁਰੀਆ ਵਜੋਂ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਦਿੱਤੇ। ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਪਰਮਜੀਤ ਸਿੰਘ ਯੂ. ਕੇ., ਤਰਸੇਮ ਸਿੰਘ ਯੂ. ਕੇ., ਤਰਨਜੀਤ ਸਿੰਘ ਸਾਬਕਾ ਸਰਪੰਚ ਵਾਈਸ ਪ੍ਰਧਾਨ, ਅਮਰੀਕ ਸਿੰਘ, ਜੀਵਨ ਸਿੰਘ ਯੂ. ਐਸ. ਏ., ਗੁਰਦੇਵ ਸਿੰਘ ਚੌੜ੍ਹ, ਪਰਮਜੀਤ ਸਿੰਘ ਦਾਨੀ, ਕਮਲਜੀਤ ਸਿੰਘ ਹੈਪੀ, ਸੁਰਿੰਦਰ ਸਿੰਘ ਯੂ. ਐਸ. ਏ., ਰੇਸ਼ਮ ਸਿੰਘ, ਰਘਵੀਰ ਸਿੰਘ, ਸਤਨਾਮ ਸਿੰਘ ਪੰਚ, ਬਲਦੇਵ ਸਿੰਘ ਸਾਬਕਾ ਪੰਚ, ਸੁਖਪ੍ਰਤਜ ਸਿੰਘ, ਜਸਵੀਰ ਸਿੰਘ ਜੱਸਾ, ਪਾਖਰ ਸਿੰਘ, ਮੋਹਣ ਸਿੰਘ ਬਣਵੈਤ, ਸਵਿੰਦਰ ਸਿੰਘ, ਕੁਲਵੀਰ ਸਿੰਘ, ਮੋਹਣ ਸਿੰਘ, ਗੁਰਬਚਨ ਦਾਸ ਪੰਚ, ਜਤਿੰਦਰ ਸਿੰਘ, ਦੀਦਾਰ ਸਿੰਘ, ਕਰਮਜੀਤ ਸਿੰਘ ਯੂ.ਕੇ, ਹਰਮਿੰਦਰ ਸਿੰਘ, ਬਰਜਿੰਦਰ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਰਾਮੇਸ਼ ਸਿੰਘ ਪਾਬਲਾ, ਗੁਰਦੇਵ ਸਿੰਘ ਗਹੂੰਣੀਆ, ਨਰੇਸ਼ ਕੁਮਾਰ ਪੰਜਾਬ ਪੁਲਿਸ, ਪ੍ਰਵੀਨ ਕੁਮਾਰ ਪੰਜਾਬ ਪੁਲਿਸ, ਹਰਪਾਲ ਸਿੰਘ ਸੁੱਖਾ, ਜਰਨੈਲ ਸਿੰਘ, ਗੁਰਮੇਲ ਸਿੰਘ, ਅਜੈਬ ਸਿੰਘ, ਸੋਹਣ ਸਿੰਘ, ਹਰਜਾਪ ਸਿੰਘ, ਸਾਧੂ ਸਿੰਘ, ਜਰਨੈਲ ਸਿੰਘ, ਰੇਸ਼ਮ ਸਿੰਘ ਵੈਰਾਗੀ, ਪਿਆਰਾ ਆਦਿ ਹਾਜ਼ਰ ਸਨ।