17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਵਾਂਸ਼ਹਿਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਆਡੀਟੋਰੀਅਮ ਦਾ ਉਦਘਾਟਨ

ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਵਿਖੇ ਧਾਰਮਿਕ ਰਸਮਾਂ ਉਪਰੰਤ ਆਧੁਨਿਕ ਸਹੂਲਤਾਂ ਵਾਲੇ 800 ਸੀਟਾਂ ਦੇ ਆਡੀਟੋਰੀਅਮ ਦਾ ਉਦਘਾਟਨ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਮਿਤ ਮੈਣੀ, ਅੰਮ੍ਰਿਤ ਮੈਣੀ ਤੇ ਰਾਮਪਾਲ ਭੱਲਾ ਦੇ ਨਾਲ ਪ੍ਰਿੰਸੀਪਲ ਸੋਨੀਆ ਵਾਲੀਆ ਵਲੋਂ ਉਦਘਾਟਨੀ ਰਸਮਾਂ ਕੀਤੀਆਂ ਗਈਆਂ।

ਅਜੀਤ ਡੈਸਕ 17-10-2026
ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਵਿਖੇ ਧਾਰਮਿਕ ਰਸਮਾਂ ਉਪਰੰਤ ਆਧੁਨਿਕ ਸਹੂਲਤਾਂ ਵਾਲੇ 800 ਸੀਟਾਂ ਦੇ ਆਡੀਟੋਰੀਅਮ ਦਾ ਉਦਘਾਟਨ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਮਿਤ ਮੈਣੀ, ਅੰਮ੍ਰਿਤ ਮੈਣੀ ਤੇ ਰਾਮਪਾਲ ਭੱਲਾ ਦੇ ਨਾਲ ਪ੍ਰਿੰਸੀਪਲ ਸੋਨੀਆ ਵਾਲੀਆ ਵਲੋਂ ਉਦਘਾਟਨੀ ਰਸਮਾਂ ਕੀਤੀਆਂ ਗਈਆਂ। ਸਮਾਗਮ ਵੈਦਿਕ ਮੰਤਰਾ ਦੇ ਉਚਾਰਨ ਤੇ ਸਕਾਰਾਤਮਕ ਊਰਜਾ ਵਾਲੇ ਮਾਹੌਲ ਵਿਚ ਸੰਪੂਰਨ ਹੋਇਆ। ਪੰਡਤ ਵਲੋਂ ਰਸਮਾਂ ਅਦਾ ਕਰਨ ਉਪਰੰਤ ਸਕੂਲ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਸਕੂਲ ਦੇ ਪ੍ਰਬੰਧਕ ਅੰਮ੍ਰਿਤ ਮੈਣੀ ਅਤੇ ਸੁਮਿਤ ਮੈਣੀ ਨੇ ਦੱਸਿਆ ਕਿ ਨਵਾਂ ਆਡੀਟੋਰੀਅਮ ਆਧੁਨਿਕ ਤਕਨੀਕ ਨਾਲ ਲੈਸ ਹੈ, ਜਿਸ ਵਿਚ 800 ਸੀਟਾਂ ਲੋਕਾਂ ਦੇ ਬੈਠਣ ਦੀ ਸਮਰੱਥਾ ਰੱਖਦੀਆਂ ਹਨ। ਇਸ ਵਿਚ ਵਧੀਆ ਸਾਊਂਡ ਸਿਸਟਮ, ਡਿਜੀਟਲ ਲਾਈਟਿੰਗ ਤੇ ਏਅਰ ਕੰਡੀਸ਼ਨਰ ਦੀਆਂ ਸਹੂਲਤਾਂ ਵੀ ਸ਼ਾਮਿਲ ਹਨ। ਪ੍ਰਿੰਸੀਪਲ ਸੋਨੀਆ ਵਾਲੀਆ ਨੇ ਕਿਹਾ ਕਿ ਇਹ ਨਵਾਂ ਆਡੀਟੋਰੀਅਮ ਸਿਰਫ ਇਮਾਰਤ ਨਹੀਂ ਸਗੋਂ ਵਿਦਿਆਰਥੀਆਂ ਦੇ ਸੁਪਨਿਆਂ ਲਈ ਇਕ ਨਵਾਂ ਮੰਚ ਹੋਵੇਗਾ। ਉਨ੍ਹਾਂ ਆਖਿਆ ਕਿ ਸਕੂਲ ਦਾ ਉਦੇਸ਼ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਾ ਹੈ। ਉਨ੍ਹਾਂ ਆਖਿਆ ਕਿ ਇਹ ਆਡੀਟੋਰੀਅਮ ਵਿਦਿਆਰਥੀਆਂ ਨੂੰ ਕਲਾ, ਸੰਗੀਤ, ਭਾਸ਼ਨ, ਨਾਚ ਤੇ ਹੋਰ ਸੱਭਿਆਚਾਰਕ ਖੇਤਰਾਂ ਵਿਚ ਵੰਨਗੀਆਂ ਸਿਖਾਉਣ ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਆਡੀਟੋਰੀਅਮ ਵਿਚ ਸਾਲਾਨਾ ਸਮਾਗਮ, ਅੰਤਰ ਸਕੂਲ ਮੁਕਾਬਲੇ, ਸੈਮੀਨਾਰ, ਵਰਕਸ਼ਾਪਾਂ ਤੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ। ਪ੍ਰਿੰਸੀਪਲ ਸੋਨੀਆ ਵਾਲੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਧਰਮ ਸਿੰਘ ਪਿੰਡ ਜੱਸੋਮਜਾਰਾ ਦੇ ਨੰਬਰਦਾਰ ਨਿਯੁਕਤ ਅਗਲੀ ਖ਼ਬਰ ਮਾਂ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ, ਸਿੱਧਪੀਠ ਮੰਦਰ ’ਚ ਤੀਜੇ ਦਿਨ ਦੀਪਕ ਰੋਪੜ ਨੇ ਬੰਨ੍ਹਿਆ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।