17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮਨਾਇਆ ਸਾਹਿਬ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ

ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਸਥਾਨਕ ਸ਼ਹਿਰ ਬਲਾਚੌਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਯੁੱਗ ਪੁਰਸ਼ ਕਾਂਸ਼ੀ ਰਾਮ ਦਾ ਪ੍ਰੀਨਿਰਮਾਣ ਦਿਵਸ ਉਨ੍ਹਾਂ ਦੀ ਫੋਟੋ ’ਤੇ ਫੁੱਲ ਭੇਟ ਕਰਕੇ ਸ਼ਰਧਾ ਸਹਿਤ ਮਨਾਇਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਹਾਜ਼ਰੀ ਲਗਾਈ ਗਈ।

ਕਾਂਸ਼ੀ ਰਾਮ ਦੇ ਪ੍ਰੀਨਿਰਮਾਣ ਦਿਵਸ ਮਨਾਉਣ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਤੇ ਉਨ੍ਹਾਂ ਦੇ ਸਾਥੀ। ਤਸਵੀਰ : ਨਰੇਸ਼ ਧੌਲ 17-10-2026
ਬਲਾਚੌਰ, 16 ਅਕਤੂਬਰ (ਨਰੇਸ਼ ਧੌਲ)-ਸਥਾਨਕ ਸ਼ਹਿਰ ਬਲਾਚੌਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਯੁੱਗ ਪੁਰਸ਼ ਕਾਂਸ਼ੀ ਰਾਮ ਦਾ ਪ੍ਰੀਨਿਰਮਾਣ ਦਿਵਸ ਉਨ੍ਹਾਂ ਦੀ ਫੋਟੋ ’ਤੇ ਫੁੱਲ ਭੇਟ ਕਰਕੇ ਸ਼ਰਧਾ ਸਹਿਤ ਮਨਾਇਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਵਲੋਂ ਹਾਜ਼ਰੀ ਲਗਾਈ ਗਈ। ਉਨ੍ਹਾਂ ਸ਼ਰਧਾ ਸੁੰਮਨ ਭੇਟ ਕਰਦਿਆਂ ਆਖਿਆ ਕਿ ਕਾਂਸ਼ੀ ਰਾਮ ਬਹੁਜਨਾ ਦੇ ਮਸੀਹਾ ਸਨ, ਜਿਨ੍ਹਾਂ ਵਲੋਂ ਮਾਨਵੀ ਅਧਿਕਾਰਾਂ ਦੀ ਲੰਬੀ ਲੜਾਈ ਲੜੀ ਗਈ ਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਦੱਬੇ ਕੁਚਲੇ ਲੋਕਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਵਿਚ ਸਫਲ ਰਹੇ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿਚ ਹਮੇਸ਼ਾ ਬਹੁਜਨਾ ਦੇ ਅਧਿਕਾਰਾਂ ਅਤੇ ਸਮਾਜਿਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ। ਇਸ ਮੌਕੇ ਸਾਬਕਾ ਸਰਪੰਚ ਨਰੈਣ ਚੰਦ, ਗੁਰਦਿਆਲ ਸਿੰਘ ਰੁੜਕੀ ਕਲਾਂ, ਮਨੋਹਰ ਲਾਲ ਰੱਤੇਵਾਲ, ਕਮਲ ਰੱਤੇਵਾਲ, ਹਰਮੇਸ਼ ਲਾਲ, ਵਿਜੇ ਕੁਮਾਰ, ਬਲਦੇਵ ਖੋਸਲਾ, ਕੁਲਵਿੰਦਰ ਸਿੰਘ ਮੌਜੋਵਾਲ ਮਜਾਰਾ, ਦੀਪਕ, ਰਣਜੀਤ ਸਿੰਘ, ਸੋਢੀ ਰਾਮ ਨਗਰ, ਪੰਮਾ ਮਹਿੰਦੀਪੁਰ ਸਮੇਤ ਅਨੇਕਾ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਮੰਢਾਲੀ ਵਿਖੇ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਮੁਫ਼ਤ ਬੂਟੇ ਵੰਡੇ ਅਗਲੀ ਖ਼ਬਰ ਤਿਉਹਾਰਾਂ ਦੌਰਾਨ ਮਿਲਾਵਟਖੋਰਾਂ ’ਤੇ ਸ਼ਿਕੰਜਾ: ਫੂਡ ਸੇਫਟੀ ਟੀਮ ਨੇ ਮਠਿਆਈਆਂ ਦੇ ਸੈਂਪਲ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।