14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਿਡਲ ਸਕੂਲ ਹੀਉਂ ਵਿਖੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੀਟਿੰਗ

ਬੰਗਾ, 13 ਅਕਤੂਬਰ (ਧਰਮਵੀਰ ਪਾਲ)-ਸਰਕਾਰੀ ਮਿਡਲ ਸਕੂਲ ਹੀਉਂ ਵਿਖੇ ਸਕੂਲ ਦੀਆਂ ਸਮੱਸਿਆਵਾਂ ਸਬੰਧੀ ਪਿੰਡ ਦੀ ਪੰਚਾਇਤ, ਮਾਪੇ ਤੇ ਪਤਵੰਤੇ ਸੱਜਣਾਂ ਦੀ ਮੀਟਿੰਗ ਸਰਪੰਚ ਪਿਆਰਾ ਰਾਮ ਦੀ ਪ੍ਰਧਾਨਗੀ ਹੇਠ ਹੋਈ। ਸਕੂਲ ਦੀ ਨਜ਼ਰਸਾਨੀ ਪੜਤਾਲ ਕਰਨ ’ਤੇ ਪਾਇਆ ਗਿਆ ਕਿ ਸਕੂਲ ਦੀਆਂ ਛੱਤਾਂ, ਕੰਧਾਂ ਅਤੇ ਫਰਸ਼ ਦੀ ਰਿਪੇਅਰ ਦੀ ਬਹੁਤ ਸਖ਼ਤ ਜ਼ਰੂਰਤ ਹੈ।

ਅਜੀਤ ਡੈਸਕ 14-10-2026
ਬੰਗਾ, 13 ਅਕਤੂਬਰ (ਧਰਮਵੀਰ ਪਾਲ)-ਸਰਕਾਰੀ ਮਿਡਲ ਸਕੂਲ ਹੀਉਂ ਵਿਖੇ ਸਕੂਲ ਦੀਆਂ ਸਮੱਸਿਆਵਾਂ ਸਬੰਧੀ ਪਿੰਡ ਦੀ ਪੰਚਾਇਤ, ਮਾਪੇ ਤੇ ਪਤਵੰਤੇ ਸੱਜਣਾਂ ਦੀ ਮੀਟਿੰਗ ਸਰਪੰਚ ਪਿਆਰਾ ਰਾਮ ਦੀ ਪ੍ਰਧਾਨਗੀ ਹੇਠ ਹੋਈ। ਸਕੂਲ ਦੀ ਨਜ਼ਰਸਾਨੀ ਪੜਤਾਲ ਕਰਨ ’ਤੇ ਪਾਇਆ ਗਿਆ ਕਿ ਸਕੂਲ ਦੀਆਂ ਛੱਤਾਂ, ਕੰਧਾਂ ਅਤੇ ਫਰਸ਼ ਦੀ ਰਿਪੇਅਰ ਦੀ ਬਹੁਤ ਸਖ਼ਤ ਜ਼ਰੂਰਤ ਹੈ। ਸਕੂਲ ਦੇ ਬਾਥਰੂਮ ਦੀ ਹਾਲਤ ਵੀ ਖਸਤਾ ਹੈ। ਇਸ ਮੌਕੇ ਸਿੱਖਿਆ ਸ਼ਾਸਤਰੀ ਤਰਲੋਕ ਸਿੰਘ ਫਲੋਰਾ, ਗੁਰਨੇਕ ਸਿੰਘ ਨੇਕੀ ਬਲਾਕ ਸੰਮਤੀ ਮੈਂਬਰ, ਸੋਹਣ ਸਿੰਘ ਸੈਕਟਰੀ, ਮਾਸਟਰ ਅਸ਼ੋਕ ਕੁਮਾਰ ਅਰੋੜਾ, ਪੰਚ ਰਣਜੀਤ ਸਿੰਘ ਬਾਲੀ ਤੇ ਸਰਪੰਚ ਪਿਆਰਾ ਰਾਮ ਆਦਿ ਦਾਨੀਆਂ ਵਲੋਂ ਮਾਇਕ ਸਹਾਇਤਾ ਦਿੱਤੀ ਅਤੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਗ੍ਰਾਂਟਾ ਦਿੱਤੀਆਂ ਜਾਣ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਸਕੂਲ ਦੀ ਰਿਪੇਅਰ ਵਾਸਤੇ ਲੋੜੀਂਦੀ ਗ੍ਰਾਂਟ ਜਾਰੀ ਕੀਤੀ ਜਾਵੇ। ਇਸ ਮੌਕੇ ਮਾਈਕਲ ਪੁੰਨ ਸਕੂਲ ਇੰਚਾਰਜ, ਮੈਡਮ ਹਰਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਚੇਅਰਮੈਨ ਰੀਨਾ ਸਰੋਆ, ਸਤਿਆ ਚੌਧਰੀ ਨੰਬਰਦਾਰ, ਸੁਰਿੰਦਰ ਰਾਮ, ਮਹਾਂ ਚੰਦ, ਸਨੀ, ਕੁਲਦੀਪ, ਕੁਲਵੰਤ ਕੌਰ, ਹਰਦੀਪ ਕੌਰ ਤੇ ਕੁਲਵਿੰਦਰ ਕੌਰ ਪੰਚ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਅਜੇ ਮੰਗੂਪੁਰ ਵਲੋਂ ਰਾਜਾ ਵੜਿੰਗ ਨਾਲ ਮੁਲਾਕਾਤ ਅਗਲੀ ਖ਼ਬਰ ਸਿਵਲ ਹਸਪਤਾਲ ’ਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।