12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਦੀ ਰੈਲਮਾਜਰਾ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਲਈ ਜ਼ੋਨ ਸੂਚੀਆਂ ਜਾਰੀ, 22 ਤੱਕ ਇਤਰਾਜ਼ ਮੰਗੇ

ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਦੀ ਰੈਲਮਾਜਰਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਰੈਲਮਾਜਰਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਬੰਧੀ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ। ਸਭਾ ਵਲੋਂ ਜਾਰੀ ਨੋਟਿਸ ਅਨੁਸਾਰ ਸਭਾ ਦੀ ਚੋਣ ਲਈ 2 ਜ਼ੋਨਾਂ ਵਿਚ 11 ਸੀਟਾਂ ਦੀਆਂ ਜ਼ੋਨ ਸੂਚੀਆਂ ਪ੍ਰਵਾਨਗੀ ਹਿੱਤ ਦਫਤਰ ਵਿਚ ਪ੍ਰਾਪਤ ਹੋ ਚੁੱਕੀਆਂ ਹਨ।

ਅਜੀਤ ਡੈਸਕ 12-10-2026
ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਦੀ ਰੈਲਮਾਜਰਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਰੈਲਮਾਜਰਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸੰਬੰਧੀ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ। ਸਭਾ ਵਲੋਂ ਜਾਰੀ ਨੋਟਿਸ ਅਨੁਸਾਰ ਸਭਾ ਦੀ ਚੋਣ ਲਈ 2 ਜ਼ੋਨਾਂ ਵਿਚ 11 ਸੀਟਾਂ ਦੀਆਂ ਜ਼ੋਨ ਸੂਚੀਆਂ ਪ੍ਰਵਾਨਗੀ ਹਿੱਤ ਦਫਤਰ ਵਿਚ ਪ੍ਰਾਪਤ ਹੋ ਚੁੱਕੀਆਂ ਹਨ। ਇਹ ਸਾਰੀਆਂ ਸੂਚੀਆਂ ਸਭਾ ਦੇ ਦਫਤਰ ਤੇ ਸੰਬੰਧਤ ਅਧਿਕਾਰੀ ਦੇ ਦਫਤਰ ਵਿਚ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੇਖੀਆਂ ਜਾ ਸਕਦੀਆਂ ਹਨ। ਇਸ ਸੰਬੰਧੀ ਸਕੱਤਰ ਗੁਰਪ੍ਰੀਤ ਸਿੰਘ ਨੇ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਮੈਂਬਰ ਨੂੰ ਇਨ੍ਹਾਂ ਜ਼ੋਨ ਸੂਚੀਆਂ ਸੰਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਲਿਖਤੀ ਰੂਪ ਵਿਚ 22 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਸਬੰਧਤ ਦਫਤਰ ਵਿਚ ਜਮ੍ਹਾਂ ਕਰਵਾ ਸਕਦਾ ਹੈ। 22 ਅਕਤੂਬਰ ਤੱਕ ਪ੍ਰਾਪਤ ਹੋਏ ਇਤਰਾਜ਼ਾਂ ਦੀ ਸੁਣਵਾਈ 23 ਅਕਤੂਬਰ ਨੂੰ ਦੁਪਹਿਰ 2:30 ਵਜੇ ਸੰਬੰਧਤ ਅਧਿਕਾਰੀ ਵਲੋਂ ਆਪਣੇ ਦਫਤਰ ਵਿਖੇ ਕੀਤੀ ਜਾਵੇਗੀ , ਜਿਸ ਵਿਚ ਇਤਰਾਜ਼ ਕਰਤਾ ਦਾ ਖੁਦ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਜੇਕਰ ਨਿਰਧਾਰਤ ਮਿਤੀ ਤੱਕ ਕੋਈ ਇਤਰਾਜ਼ ਪ੍ਰਾਪਤ ਨਾ ਹੋਇਆ ਤਾਂ ਉਸੇ ਦਿਨ ਜ਼ੋਨ ਸੂਚੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਬਕਾਪੁਰ ਵਿਖੇ ਹਲਕਾ ਇੰਚਾਰਜ ਹਨੀ ਟੌਂਸਾ ਵਲੋਂ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਅਗਲੀ ਖ਼ਬਰ ਪਿੰਡ ਬਨਾਂ ਵਿਖੇ ਪਿੰਡ ਦੀ ਸੁੱਖ ਸ਼ਾਂਤੀ ਤੇ ਪਸ਼ੂ ਧਨ ਦੀ ਸੁੱਖ ਲਈ ਪਾਈ ਗਈ ਰਵਾਇਤੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।