13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਹਿਲ ਗਹਿਲਾ ’ਚ 142ਵਾਂ ਦੁਸਹਿਰਾ ਮੇਲਾ ਸ਼ੁਰੂ

ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਹਿਲ-ਗਹਿਲਾ ਵਿਖੇ ਰਾਮ ਲੀਲ੍ਹਾ ਵੈਲਫੇਅਰ ਕਮੇਟੀ ਵਲੋਂ 142ਵੇਂ ਦੁਸਹਿਰਾ ਮੇਲੇ ਦੀ ਰਾਮ ਲੀਲ੍ਹਾ ਮੈਦਾਨ ਵਿਚ ਸ਼ੁਰੂਆਤ ਕੀਤੀ ਗਈ। ਜਿਹੜਾ ਕਿ ਨੌ ਨਰਾਤੇ ਲਗਾਤਾਰ ਚੱਲੇਗਾ ਤੇ ਦਸਵੇਂ ਦਿਨ ਵਿਜੇ ਦਸਮੀਂ ਦਾ ਤਿਉਹਾਰ ਦੁਸਹਿਰਾ ਰਾਮਲੀਲਾ ਗਰਾਊਂਡ ਵਿਚ ਕਰਵਾਇਆ ਜਾਵੇਗਾ, ਜਿਸ ’ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਸਮੇਂ ‘ਤੇ ਵਾਪਰੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਜੀਵਨ ਦੇ ਪਹਿਲੂਆਂ ਬਾਰੇ ਝਾਕੀਆਂ ਵੀ ਸਜਾਈਆਂ ਜਾਣਗੀਆਂ।

ਅਜੀਤ ਡੈਸਕ 12-10-2026
ਬੰਗਾ, 11 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਹਿਲ-ਗਹਿਲਾ ਵਿਖੇ ਰਾਮ ਲੀਲ੍ਹਾ ਵੈਲਫੇਅਰ ਕਮੇਟੀ ਵਲੋਂ 142ਵੇਂ ਦੁਸਹਿਰਾ ਮੇਲੇ ਦੀ ਰਾਮ ਲੀਲ੍ਹਾ ਮੈਦਾਨ ਵਿਚ ਸ਼ੁਰੂਆਤ ਕੀਤੀ ਗਈ। ਜਿਹੜਾ ਕਿ ਨੌ ਨਰਾਤੇ ਲਗਾਤਾਰ ਚੱਲੇਗਾ ਤੇ ਦਸਵੇਂ ਦਿਨ ਵਿਜੇ ਦਸਮੀਂ ਦਾ ਤਿਉਹਾਰ ਦੁਸਹਿਰਾ ਰਾਮਲੀਲਾ ਗਰਾਊਂਡ ਵਿਚ ਕਰਵਾਇਆ ਜਾਵੇਗਾ, ਜਿਸ ’ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਸਮੇਂ ‘ਤੇ ਵਾਪਰੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਜੀਵਨ ਦੇ ਪਹਿਲੂਆਂ ਬਾਰੇ ਝਾਕੀਆਂ ਵੀ ਸਜਾਈਆਂ ਜਾਣਗੀਆਂ। ਗਾਇਕ ਕਲਾਕਾਰ ਉਨ੍ਹਾਂ ਦੇ ਭਜਨਾਂ ਦਾ ਗਾਇਨ ਵੀ ਕਰਨਗੇ। ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ ਪਾਟਿਲ, ਉਪ ਪ੍ਰਧਾਨ ਹਰਜੀਤ ਸਿੰਘ ਮਾਹਲ, ਅਸ਼ੋਕ ਕੁਮਾਰ ਜਰਮਨੀ, ਜਸਵਿੰਦਰ ਸਿੰਘ ਕੈਸ਼ੀਅਰ, ਸਕੱਤਰ ਸੀਆ ਰਾਮ ਸ਼ਾਸਤਰੀ, ਗਿਆਨ ਚੰਦ, ਸਰਬਜੀਤ ਸਾਭੂ, ਲੈਕ: ਬੂਟਾ ਸਿੰਘ ਮਾਹਿਲ, ਢੇਰੂ ਰਾਮ, ਸੁਖਜਿੰਦਰ ਸਿੰਘ ਲਾਡਾ, ਪੰਚ ਭਗਤ ਰਾਮ, ਸੁਰਿੰਦਰ ਪਾਲ, ਰਾਮ ਕ੍ਰਿਸ਼ਨ, ਸੁਰਿੰਦਰ ਪਾਲ ਬੰਟੀ ਸ਼ਾਰਦਾ, ਰਾਵਲ ਦੀਪਾ ਆਦਿ ਹਾਜ਼ਰ ਸਨ। ਜਿਥੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਵਿਆਹ ਵਾਲੇ ਦਿਨ ਗਾਇਕਾ ਸਲੇਖਾ ਬੰਗੜ ਭਗਵਾਨ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸੇ ਤਰ੍ਹਾਂ ਰਾਮਲੀਲਾ ਦੇ ਆਖਰੀ ਦਿਨ ਸੀਆ ਰਾਮ ਸ਼ਾਸਤਰੀ ਵਲੋਂ ਗਰੁੜ ਪ੍ਰਾਣ ਦਾ ਪਾਠ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਡਾ. ਸਤਵਿੰਦਰਪਾਲ ਬਿੱਟੂ ਨੂੰ ਹਲਕਾ ਬੰਗਾ ਦਾ ਇੰਚਾਰਜ ਲਗਾਉਣ ਨਾਲ ਅਕਾਲੀ ਦਲ (ਬ) ਮਜ਼ਬੂਤ ਹੋਵੇਗਾ-ਭਰੋਲੀ, ਸੁਖਦੇਵ ਅਗਲੀ ਖ਼ਬਰ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਸੰਦਰਭ ’ਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਮਰੀਜ਼ਾਂ ਦੀਆਂ ਅੱਖਾਂ ਦੀ ਸਕ੍ਰੀਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।