08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗਾਇਕ ਲਖਵਿੰਦਰ ਸਿੰਘ ਸੂਰਾਪੁਰੀਆ ਤੇ ਗਾਇਕਾ ਜੈਸਮੀਨ ਖਾਨ ਦਾ ਪਿੰਡ ਵਾਸੀਆਂ ਵਲੋਂ ਸਨਮਾਨ

ਨਵਾਂਸ਼ਹਿਰ/ਪੱਲੀ ਝਿੱਕੀ, 6 ਅਕਤੂਬਰ (ਹਰਮਿੰਦਰ ਸਿੰਘ ਪਿੰਟੂ/ਕੁਲਦੀਪ ਸਿੰਘ ਪਾਬਲਾ)-ਦੁਆਬੇ ਦੇ ਮਾਣ ਮੱਤੇ ਗਾਇਕ ਤੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਗਾਇਕ ਲਖਵਿੰਦਰ ਸੂਰਾਪੁਰੀ ਅਤੇ ਗਾਇਕਾ ਜੈਸਮੀਨ ਖਾਨ ਵਲੋਂ ਗਾਏ ਗੀਤ ‘ਅੱਗ ਨਾ ਲਾਵਾਂ’ ਦੇ ਗੀਤ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਇਹ ਗਾਣਾ ਸੇਧ ਵੀ ਦੇ ਰਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

ਅਜੀਤ ਡੈਸਕ 07-10-2026
ਨਵਾਂਸ਼ਹਿਰ/ਪੱਲੀ ਝਿੱਕੀ, 6 ਅਕਤੂਬਰ (ਹਰਮਿੰਦਰ ਸਿੰਘ ਪਿੰਟੂ/ਕੁਲਦੀਪ ਸਿੰਘ ਪਾਬਲਾ)-ਦੁਆਬੇ ਦੇ ਮਾਣ ਮੱਤੇ ਗਾਇਕ ਤੇ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਗਾਇਕ ਲਖਵਿੰਦਰ ਸੂਰਾਪੁਰੀ ਅਤੇ ਗਾਇਕਾ ਜੈਸਮੀਨ ਖਾਨ ਵਲੋਂ ਗਾਏ ਗੀਤ ‘ਅੱਗ ਨਾ ਲਾਵਾਂ’ ਦੇ ਗੀਤ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਇਹ ਗਾਣਾ ਸੇਧ ਵੀ ਦੇ ਰਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਨਾਲ ਮਿੱਤਰ ਕੀੜੇ ਮਰ ਜਾਂਦੇ ਹਨ ਵਾਤਾਵਰਨ ਗੰਧਲਾ ਹੋ ਜਾਂਦਾ ਹੈ। ਇਸ ਮੌਕੇ ਪਿੰਡ ਪੱਲੀ ਉੱਚੀ ਦੇ ਮਹਿੰਦਰ ਸਿੰਘ ਤੇ ਪੰਚ ਅਮਰੀਕ ਸਿੰਘ ਵਲੋਂ ਗਾਇਕ ਲਖਵਿੰਦਰ ਸਿੰਘ ਸੂਰਾਪੁਰੀ ਤੇ ਜੈਸਮੀਨ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ, ਕਿਉਂਕਿ ਇਹ ਗੀਤ ਆਉਣ ਵਾਲੀ ਪੀੜ੍ਹੀ ਲਈ ਚਾਨਣ ਮੁਨਾਰਾ ਹਨ। ਇਸ ਗੀਤ ਵਿਚ ਗਾਇਕ ਸੂਰਾਪੁਰੀ ਵਲੋਂ ਅੱਗ ਨਾ ਲਾਵਾਂ ਲਈ ਅਪੀਲ ਕੀਤੀ ਗਈ ਹੈ ਜਿਸ ਦਾ ਕੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ ਯੂ. ਐਸ. ਏ., ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਮਾਜ ਸੇਵਕ ਰਤਨ ਕੁਮਾਰ ਜੈਨ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬੰਗਾ ਵਿਖੇ ਕਾਂਗਰਸ ਐਸ. ਸੀ. ਵਿਭਾਗ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।