ਲਾਪਤਾ ਨੌਜਵਾਨ ਗੁਰਮੇਲ ਸਿੰਘ ਦੀ ਸੱਤ ਦਿਨਾਂ ਬਾਅਦ ਮਿਲੀ ਲਾਸ਼
ਨਵਾਂਸ਼ਹਿਰ, 6 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪਿੰਡ ਸੋਨਾ ਦੇ 27 ਸਾਲਾਂ ਗੁਰਮੇਲ ਸਿੰਘ ਦੀ ਭੇਦ ਭਰੇ ਹਾਲਾਤਾਂ ਵਿਚ ਪਿੰਡ ਭਾਨ ਮਜਾਰਾ ਦੇ ਖੇਤਾਂ ’ਚੋਂ ਮ੍ਰਿਤਕ ਦੇਹ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਮੇਲ ਸਿੰਘ ਪਿਛਲੇ 7 ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਸੀ ਅਤੇ ਉਸ ਬਾਰੇ ਕੁੱਝ ਵੀ ਪਤਾ ਨਹੀਂ ਸੀ ਲੱਗ ਰਿਹਾ।
ਅਜੀਤ ਡੈਸਕ
07-10-2026