07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਖੇਡਾਂ ਵਤਨ ਪੰਜਾਬ ਦੀਆਂ ਦੇ ਫੁੱਟਬਾਲ ਅੰਡਰ 14-ਸਾਲਾ ’ਚ ਬੰਗਾ ਬਲਾਕ ਦੀ ਟੀਮ ਬਣੀ ਜ਼ਿਲ੍ਹੇ ਦੀ ਜੁਆਇੰਟ ਵਿਨਰ

ਬੰਗਾ, 6 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਖੇਡ ਵਿਭਾਗ ਵਲੋਂ ਐੱਸ. ਬੀ.

ਅਜੀਤ ਡੈਸਕ 07-10-2026
ਬੰਗਾ, 6 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਖੇਡ ਵਿਭਾਗ ਵਲੋਂ ਐੱਸ. ਬੀ. ਐੱਸ. ਨਗਰ ਵਿਚ 2026-27 ਸੈਸ਼ਨ ਦੀਆਂ ਚੌਥੀਆਂ ਖੇਡਾਂ ਵਤਨ ਪੰਜਾਬ ਦੀਆਂ ਨਵਾਂਸ਼ਹਿਰ ਦੇ ਖਾਲਸਾ ਸਕੂਲ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਅੰਤਰ-ਬਲਾਕ ਹੋਏ ਫੁੱਟਬਾਲ ਅੰਡਰ-14 ਦੇ ਮੁਕਾਬਲੇ ਵਿਚ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ, ਮੰਗੂਵਾਲ ਫੁੱਟਬਾਲ ਅਕੈਡਮੀ ਅਤੇ ਪਿੰਡ ਲਧਾਣਾ ਝਿਕਾ ਦੇ ਖਿਡਾਰੀਆਂ ਨੇ ਬੰਗਾ ਬਲਾਕ ਵਲੋਂ ਵਧੀਆ ਪ੍ਰਦਰਸ਼ਨ ਕੀਤਾ। ਫਾਈਨਲ ਮੈਚ ਵਿਚ ਜੇ. ਐਸ. ਐਫ. ਐਚ ਖਾਲਸਾ ਸਕੂਲ ਦੀ ਸਪੋਰਟਸ ਵਿੰਗ ਦੀ ਟੀਮ ਨੂੰ ਫਸਵੀਂ ਟੱਕਰ ਦਿੱਤੀ। ਗੋਲ ਰਹਿਤ ਖੇਡੇ ਗਏ ਮੈਚ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਖੇਡ ਵਿਭਾਗ ਵਲੋਂ ਦੋਹਾਂ ਟੀਮਾਂ ਨੂੰ ਸਾਂਝਾ ਜੇਤੂ ਕਰਾਰ ਦਿੱਤਾ ਗਿਆ। ਇਨਾਮ ਵਿਚ ਦੋਹਾਂ ਟੀਮਾਂ ਨੂੰ ਸੋਨ ਤਗਮੇ ਦਿੱਤੇ ਗਏ। ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੀ ਟ੍ਰੇਨਿੰਗ ਤੋਂ ਮਗਰੋਂ ਅਕੈਡਮੀ ਦੇ ਮੁੱਖ ਸਪਾਂਸਰ ਵੈਟਰਨ ਫੁੱਟਬਾਲ ਪਲੇਅਰ ਜੋਗਾ ਯੂ. ਕੇ. ਨੇ ਕਿਹਾ ਕਿ ਬੱਚੇ ਲਗਾਤਾਰ ਮਿਹਨਤ ਕਰਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਸਰਬਜੀਤ ਮੰਗੂਵਾਲ ਨੇ ਖਿਡਾਰੀਆਂ ਨੂੰ ਦੱਸਿਆ ਕਿ ਛੋਟੀ ਉਮਰ ਤੋਂ ਹੀ ਜੋਗਾ ਸਿੰਘ ਮਾਹਿਲ ਯੂ. ਕੇ. ਵਿਚ ਕਾਫੀ ਲੰਮਾਂ ਸਮਾਂ ਫੁੱਟਬਾਲ ਖੇਡਦੇ ਰਹੇ ਹਨ। ਉਹ ਮਾਹਿਲ ਗਹਿਲਾ ਫੁੱਟਬਾਲ ਅਕੈਡਮੀ ਦੇ ਮੁੱਖ ਸਪਾਂਸਰ ਹਨ।
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਰੋਟਰੀ ਕਲੱਬ ਬੰਗਾ ਵਲੋਂ ਖੂਨਦਾਨ ਕੈਂਪ ਅਗਲੀ ਖ਼ਬਰ ਵੁੱਡਲੈਂਡ ਸਕੂਲ ’ਚ ਨੌਜਵਾਨਾਂ ਦੀ ਸਮਾਜਿਕ ਬਦਲਾਅ ’ਚ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।