04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਤਲਵੰਡੀ ਜੱਟਾਂ ’ਚ ਮੀਟਿੰਗ

ਬਹਿਰਾਮ, 3 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਵ: ਰਘਵੀਰ ਸਿੰਘ ਬਿੱਲਾ ਦੇ ਗ੍ਰਹਿ ਤਲਵੰਡੀ ਜੱਟਾਂ ਵਿਖੇ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਦੀ ਅਗਵਾਈ ਵਿਚ ਪਾਰਟੀ ਦੀ ਹੋਰ ਮਜ਼ਬੂਤੀ ਲਈ ਮੀਟਿੰਗ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਕਮਲਜੀਤ ਬੰਗਾ ਨੇ ਕਿਹਾ ਕਿ ਜਿਥੇ ਕਾਂਗਰਸ ਪਾਰਟੀ ਹਰ ਵਰਗ ਨੂੰ ਬਰਾਬਰਤਾ ਦਾ ਹੱਕ ਦਿੰਦੀ ਹੈ ਉਥੇ ਮਿਹਨਤੀ, ਪਾਰਟੀ ਹਿਤੈਸ਼ੀ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਮਾਣ ਸਤਿਕਾਰ ਵੀ ਕਰਦੀ ਹੈ ਅਤੇ ਭਵਿੱਖ ’ਚ ਕਰਦੀ ਰਹੇਗੀ।

ਅਜੀਤ ਡੈਸਕ 04-10-2026
ਬਹਿਰਾਮ, 3 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਵ: ਰਘਵੀਰ ਸਿੰਘ ਬਿੱਲਾ ਦੇ ਗ੍ਰਹਿ ਤਲਵੰਡੀ ਜੱਟਾਂ ਵਿਖੇ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮਲਜੀਤ ਬੰਗਾ ਦੀ ਅਗਵਾਈ ਵਿਚ ਪਾਰਟੀ ਦੀ ਹੋਰ ਮਜ਼ਬੂਤੀ ਲਈ ਮੀਟਿੰਗ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਕਮਲਜੀਤ ਬੰਗਾ ਨੇ ਕਿਹਾ ਕਿ ਜਿਥੇ ਕਾਂਗਰਸ ਪਾਰਟੀ ਹਰ ਵਰਗ ਨੂੰ ਬਰਾਬਰਤਾ ਦਾ ਹੱਕ ਦਿੰਦੀ ਹੈ ਉਥੇ ਮਿਹਨਤੀ, ਪਾਰਟੀ ਹਿਤੈਸ਼ੀ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਮਾਣ ਸਤਿਕਾਰ ਵੀ ਕਰਦੀ ਹੈ ਅਤੇ ਭਵਿੱਖ ’ਚ ਕਰਦੀ ਰਹੇਗੀ। ਉਨ੍ਹਾਂ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਅਧਾਰ ਖਤਮ ਹੋ ਚੁੱਕਾ ਹੈ। ਲੋਕ ਹੁਣ ਕਾਂਗਰਸ ਪਾਰਟੀ ਵਿਚੋਂ ਆਪਣਾ ਉਜਵਲ ਭਵਿੱਖ ਦੇਖ ਰਹੇ ਹਨ ਤੇ ਜੋ ਬਹੁਮਤ ਨਾਲ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਨਾਉਣਗੇ। ਇਸ ਮੌਕੇ ਬਿਮਲਾ ਦੇਵੀ ਬੰਗਾ ਚੇਅਰਮੈਨ ਐਸ. ਸੀ. ਵਿੰਗ ਸ਼ਹੀਦ ਭਗਤ ਸਿੰਘ ਨਗਰ, ਸਰਪੰਚ ਰਸ਼ਪਾਲ ਕੌਰ ਜ਼ਿਲ੍ਹਾ ਵਾਈਸ ਪ੍ਰਧਾਨ ਮਹਿਲਾ ਵਿੰਗ ਕਾਂਗਰਸ, ਸਾਬਕਾ ਬਲਾਕ ਪ੍ਰਧਾਨ ਹਰਭਜਨ ਸਿੰਘ ਭਰੋਲੀ, ਸੁਰਿੰਦਰ ਕੁਮਾਰ ਮਾਂਗਟ, ਸ਼ਨੀ ਚਾਹਲ, ਰਾਜ ਕੁਮਾਰ ਢੰਢੂਹਾ, ਗਿੱਲ ਚੱਕ ਬਿਲਗਾਂ, ਸੰਦੀਪ ਕੁਮਾਰ, ਜਿੰਦਰ, ਸੁਰਜੀਤ ਰਾਮ, ਸੋਨੂੰ, ਜੋਗਿੰਦਰ ਪਾਲ, ਜੀਵਨ, ਸੁਖਦੀਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸ਼ਲਾਘਾਯੋਗ ਕਦਮ-ਸਰਹਾਲ ਅਗਲੀ ਖ਼ਬਰ ਸਤਿਗੁਰੂ ਭੂਰੀਵਾਲੇ ਸਪੋਰਟਸ ਕਲੱਬ ਵਲੋਂ ਦੂਜਾ ਵਾਲੀਬਾਲ ਕੱਪ 9 ਤੋਂ, ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।