29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਸਨਪਾਲ ਗੋਤ ਦੇ ਜਠੇਰਿਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ

ਉਸਮਾਨਪੁਰ, 28 ਸਤੰਬਰ (ਸੰਦੀਪ ਮਝੂਰ)-ਪਿੰਡ ਮਝੂਰ ਸਥਿਤ ਬਸਨਪਾਲ ਗੋਤ ਦੇ ਜਠੇਰੇ ਮਾਤਾ ਮਾਈ ਪਹਾੜੋ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਲਾਂਦੜਾ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ। ਇਸ ਮੌਕੇ ਝੰਡੇ ਦੀ ਰਸਮ ਉਪਰੰਤ ਭਾਰੀ ਗਿਣਤੀ ਵਿਚ ਦੂਰ ਦੁਰਾਡਿਉਂ ਆਈ ਹੋਈ ਸੰਗਤ ਨੇ ਮੱਥਾ ਟੇਕਿਆ।

ਅਜੀਤ ਡੈਸਕ 29-09-2026
ਉਸਮਾਨਪੁਰ, 28 ਸਤੰਬਰ (ਸੰਦੀਪ ਮਝੂਰ)-ਪਿੰਡ ਮਝੂਰ ਸਥਿਤ ਬਸਨਪਾਲ ਗੋਤ ਦੇ ਜਠੇਰੇ ਮਾਤਾ ਮਾਈ ਪਹਾੜੋ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਲਾਂਦੜਾ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ। ਇਸ ਮੌਕੇ ਝੰਡੇ ਦੀ ਰਸਮ ਉਪਰੰਤ ਭਾਰੀ ਗਿਣਤੀ ਵਿਚ ਦੂਰ ਦੁਰਾਡਿਉਂ ਆਈ ਹੋਈ ਸੰਗਤ ਨੇ ਮੱਥਾ ਟੇਕਿਆ। ਉਪਰੰਤ ਦੋਗਾਣਾ ਜੋੜੀ ਕਰਨੈਲ ਦਰਦੀ ਤੇ ਆਸ਼ੂ ਬਾਵਾ ਨੇ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕ ਕੇਮਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਮੇਲੇ ਨੂੰ ਸਫਲ ਬਣਾਉਣ ਵਾਲੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਧੰਨਾ ਰਾਮ ਪੌਲ, ਹਰਮੇਸ਼ ਸਿੰਘ ਸ਼ਾਹ, ਵੇਦ ਪ੍ਰਕਾਸ਼ ਸਿੰਘ, ਧਰਮ ਚੰਦ ਲਾਂਦੜਾ, ਅਜੀਤ ਰਾਮ ਗੁਣਾਚੌਰ, ਸਤਪਾਲ ਸ਼ਾਹ, ਮੋਹਣ ਲਾਲ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖਟਕੜ ਕਲਾਂ ਵਿਖੇ ਕਾਂਗਰਸ ਪਾਰਟੀ ਵਲੋਂ ਸ਼ਹੀਦਾਂ ਨੂੰ ਕੀਤਾ ਸਿਜਦਾ ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਨਸ਼ੇ ਦੇ ਕੋਹੜ ਦਾ ਹੋਵੇਗਾ ਸਫ਼ਾਇਆ - ਰਜਨੀਸ਼ ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।