27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਲਧਾਣਾ ਉੱਚਾ ਨੇ ਬੱਚਿਆਂ ਨੂੰ ਕਾਪੀਆਂ ਵੰਡੀਆਂ

ਬੰਗਾ, 26 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਲਾਕ ਬੰਗਾ ਦੇ ਪਿੰਡ ਲਧਾਣਾ ਉੱਚਾ ਵਿਖੇ ਡਾ. ਬੀ.

ਅਜੀਤ ਡੈਸਕ 27-09-2026
ਬੰਗਾ, 26 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬਲਾਕ ਬੰਗਾ ਦੇ ਪਿੰਡ ਲਧਾਣਾ ਉੱਚਾ ਵਿਖੇ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਤੇ ਐਨ. ਆਰ. ਆਈਜ਼ ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਤੇ ਪੈੱਨ ਵੰਡੇ ਗਏ। ਸੁਸਾਇਟੀ ਦੇ ਮੈਂਬਰਾਂ ਵਲੋਂ ਬਾਬਾ ਸਾਹਿਬ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ ਗਿਆ, ਜਿਨ੍ਹਾਂ ਨੇ ਗਰੀਬੀ ਵਿਚ ਪੜ੍ਹ ਕੇ ਇੰਨੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਕੇ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਿਆ। ਬੱਚਿਆਂ ਨੂੰ ਕਿਹਾ ਕਿ ਉਹ ਮਨ ਚਿੱਤ ਲਾ ਕੇ ਪੜ੍ਹਾਈ ਕਰਨ ਤੇ ਆਪਣੇ ਸੁਪਨੇ ਸਾਕਾਰ ਕਰਨ। ਇਸ ਭਲੇ ਕਾਰਜ ਲਈ ਐਨ. ਆਰ. ਆਈ. ਨਰਿੰਦਰ ਰੱਲ੍ਹ, ਹਰਪ੍ਰੀਤ ਰੱਲ੍ਹ, ਸੌਰਵ ਰੱਲ੍ਹ, ਨਿਤਿਸ਼ ਰੱਲ੍ਹ ਵਲੋਂ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਦੇ ਸਟਾਫ ਵਲੋਂ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਤੇ ਐਨ. ਆਰ. ਆਈ. ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਤੋਂ ਵੀ ਸਹਿਯੋਗ ਦੀ ਆਸ ਕੀਤੀ। ਇਸ ਮੌਕੇ ਸੁਸਾਇਟੀ ਦੇ ਮੈਂਬਰ ਰਾਮ ਲੁਭਾਇਆ, ਮਾ: ਸਤੀਸ਼ ਕੁਮਾਰ, ਡਾ. ਪਰਮਜੀਤ, ਜਸਪਾਲ ਲਧਾਣਾ, ਪੰਚ ਫੂਲਾਂ ਰਾਣੀ, ਬਲਜੀਤ ਕੌਰ ਤੇ ਸਕੂਲ ਦਾ ਸਟਾਫ ਐਚ. ਟੀ. ਮੈਡਮ ਸੁਰਜੀਤ ਕੌਰ, ਮੈਡਮ ਕਸ਼ਮੀਰ ਕੌਰ, ਮੈਡਮ ਮਨਜੀਤ ਕੌਰ, ਮੈਡਮ ਪੂਨਮ ਰਾਣੀ ਤੇ ਮੈਡਮ ਕਰਮਜੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਹਮਪੁਰੀ ਦੀ ਭੈਣ ਸਵ: ਕਮਲਜੀਤ ਬੱਗੂਵਾਲ ਨਮਿਤ ਅੰਤਿਮ ਅਰਦਾਸ ਸਮਾਗਮ ਅੱਜ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਨਹੀਂ ਮਨਾਇਆ ਜਾਵੇਗਾ-ਪ੍ਰਧਾਨ ਕਰਨਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।