ਸਾਈਂ ਜਸਵੀਰ ਸ਼ਾਹ ਸਾਵਰੀ ਦੀ ਯਾਦ ’ਚ ਬੂਟੇ ਵੰਡੇ
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ)-ਵਾਤਾਵਰਣ ਬਚਾਓ ਮੁਹਿੰਮ ਤਹਿਤ ਇੰਜੀ: ਗੋਪਾਲ ਕ੍ਰਿਸ਼ਨ ਬੀਸਲਾ ਨੇ ਸਾਈਂ ਜਸਵੀਰ ਸ਼ਾਹ ਸਾਵਰੀ ਦੀ ਯਾਦ ਵਿਚ ਫਲਦਾਰ ਤੇ ਛਾਂਦਾਰ ਬੂਟੇ ਮੁਫਤ ਵੰਡੇ। ਉਨਾ ਨੇ ਸੰਗਤਾ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਘੱਟੇ-ਘੱਟ ਦੋ-ਦੋ ਬੂਟੇ ਜਰੂਰ ਲੈ ਕੇ ਜਾਉ ਅਤੇ ਢੁਕਵੀ ਥਾਂ ‘ ਤੇ ਲਗਾਕੇ ਵਾਤਾਵਰਣ ਬਚਾਉਣ ਵਿੱਚ ਆਪਣਾ ਯੋਗਦਾਨ ਪਾਓ, ਉਪਰੰਤ ਉਨ੍ਹਾ ਕਿਹਾ ਕਿ ਸਾਡੇ ਵਲੋਂ ਉਨ੍ਹਾ ਪ੍ਰਤੀ ਸੱਚੀ ਸੇਵਾ ਇਹ ਹੀ ਹੋਵੇਗੀ।
ਅਜੀਤ ਡੈਸਕ
24-09-2026