ਪਠਲਾਵਾ ਵਿਖੇ ਗੁਰੂ ਕਿਰਪਾ ਕਾਰ ਵਾਸ਼ ਦਾ ਉਦਘਾਟਨ
ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੀਤੇ ਦਿਨ ਪੱਦੀ ਮੱਠਵਾਲੀ ਰੋਡ ਪਠਲਾਵਾ ਵਿਖੇ ਨਵੇਂ ਖੁੱਲ੍ਹੇ ‘ਗੁਰੂ ਕਿਰਪਾ ਕਾਰ ਵਾਸ਼ ਸਟੇਸ਼ਨ’ ਦਾ ਉਦਘਾਟਨ ਇਲਾਕੇ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਸ਼ੁੱਭ ਮਹੂਰਤ ਦੇ ਮੌਕੇ ਸੰਸਥਾ ਦੇ ਉਪ ਚੇਅਰਮੈਨ ਸ: ਸੇਵਾ ਸਿੰਘ ਵਲੋਂ ਗੁਰੂ ਕਿਰਪਾ ਕਾਰ ਵਾਸ਼ ’ਤੇ ਕੰਮ ਦੀ ਚੜ੍ਹਦੀ ਕਲ੍ਹਾ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ।
ਅਜੀਤ ਡੈਸਕ
21-09-2026