21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਖਟਕੜ ਕਲਾਂ ਦੇ ਪ੍ਰਵਾਸੀ ਦਾ ਨਿਕਲਿਆ ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ

ਬੰਗਾ, 20 ਸਤੰਬਰ (ਧਰਮਵੀਰ ਪਾਲ)-ਉੱਪਰ ਵਾਲਾ ਜਦੋਂ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ ਬੰਗਾ ਵਿਚ ਇਹ ਕਹਾਵਤ ਉਸ ਵੇਲੇ ਸੱਚ ਹੁੰਦੀ ਨਜ਼ਰ ਆਈ ਜਦੋਂ ਗਣੇਸ਼ ਬੰਪਰ ਲਾਟਰੀ ਸਿੱਕਮ ਸਰਕਾਰ ਦਾ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਇਕ ਪ੍ਰਵਾਸੀ ਮਜ਼ਦੂਰ ਮਧੂ ਸਿੰਘ ਦੇ ਨਾਂਅ ਨਿਕਲਿਆ। ਇਹ ਖੁਸ਼ਕਿਸਮਤ ਵਿਅਕਤੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ, ਜੋ ਖਟਕੜ ਕਲਾਂ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਗੰਨਾ ਛਿੱਲਣ ਦਾ ਕੰਮ ਕਰਦਾ ਹੈ।

ਖਟਕੜ ਕਲਾਂ ਦੇ ਪ੍ਰਵਾਸੀ ਦਾ ਨਿਕਲਿਆ ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ 21-09-2026
ਬੰਗਾ, 20 ਸਤੰਬਰ (ਧਰਮਵੀਰ ਪਾਲ)-ਉੱਪਰ ਵਾਲਾ ਜਦੋਂ ਦਿੰਦਾ ਹੈ, ਛੱਪੜ ਪਾੜ ਕੇ ਦਿੰਦਾ ਹੈ ਬੰਗਾ ਵਿਚ ਇਹ ਕਹਾਵਤ ਉਸ ਵੇਲੇ ਸੱਚ ਹੁੰਦੀ ਨਜ਼ਰ ਆਈ ਜਦੋਂ ਗਣੇਸ਼ ਬੰਪਰ ਲਾਟਰੀ ਸਿੱਕਮ ਸਰਕਾਰ ਦਾ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਇਕ ਪ੍ਰਵਾਸੀ ਮਜ਼ਦੂਰ ਮਧੂ ਸਿੰਘ ਦੇ ਨਾਂਅ ਨਿਕਲਿਆ। ਇਹ ਖੁਸ਼ਕਿਸਮਤ ਵਿਅਕਤੀ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ, ਜੋ ਖਟਕੜ ਕਲਾਂ ਵਿਖੇ ਇਕ ਕਿਸਾਨ ਦੇ ਖੇਤਾਂ ਵਿਚ ਗੰਨਾ ਛਿੱਲਣ ਦਾ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਉਸ ਨੇ ਇਹ ਲਾਟਰੀ ਟਿਕਟ 19 ਸਤੰਬਰ ਨੂੰ ਸ਼ਾਮ ਕਰੀਬ 5 ਵਜੇ ਡਰਾਅ ਨਿਕਲਣ ਤੋਂ ਲਗਪਗ ਇਕ ਘੰਟਾ ਪਹਿਲਾਂ ਸਿਵਲ ਹਸਪਤਾਲ ਬੰਗਾ ਨੇੜੇ ਸਹੋਤਾ ਲਾਟਰੀ ਸਟਾਲ ਤੋਂ ਖਰੀਦੀ ਸੀ ਅਤੇ ਜਦੋਂ ਡਰਾਅ ਨਿਕਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ, ਕਿਉਂਕਿ ਉਸ ਦੀ ਟਿਕਟ ਨੇ ਤਿੰਨ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ। ਅੱਜ ਸਵੇਰੇ ਜਦੋਂ ਉਹ ਲਾਟਰੀ ਸਟਾਲ ’ਤੇ ਪਹੁੰਚਿਆ ਤਾਂ ਸਟਾਲ ਦੇ ਮਾਲਕ ਤੇ ਬੰਗਾ ਵਾਸੀਆਂ ਵਲੋਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਕੇਕ ਕੱਟਿਆ ਤੇ ਲੱਡੂ ਵੰਡੇ ਗਏ ਅਤੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ। ਲਾਟਰੀ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਅਤੇ ਉਸ ਦੇ ਜਾਣੂਆਂ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ।
ਪਿਛਲੀ ਖ਼ਬਰ ਗੜ੍ਹਸ਼ੰਕਰ ਬੰਗਾ ਰੋਡ ’ਤੇ ਖੜ੍ਹੇ ਟਿੱਪਰ ’ਚ ਵੱਜਿਆ ਦੂਜਾ ਟਿੱਪਰ, ਜਾਨੀ ਨੁਕਸਾਨ ਤੋਂ ਬਚਾ ਅਗਲੀ ਖ਼ਬਰ ਦੋਆਬਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੀਤਾ ਵਿਚਾਰ-ਵਟਾਂਦਰਾ ਗੰਨਾ ਮਿੱਲ ਦੇ ਬਿਜਲੀ ਪਲਾਂਟ, ਸਤਲੁਜ ਪੁਲਾਂ ਤੇ ਗੰਨੇ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।