ਸੂਬੇਦਾਰ ਗੁਰਮੁੱਖ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
ਘੁੰਮਣਾਂ, 16 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਸੂਬੇਦਾਰ ਗੁਰਮੁੱਖ ਸਿੰਘ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਭਾਈ ਸੁਖਦੇਵ ਸਿੰਘ ਨਡਾਲੋਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਸੂਬੇਦਾਰ ਗੁਰਮੁੱਖ ਸਿੰਘ ਨੂੰ ਸਤਨਾਮ ਸਿੰਘ ਲਾਦੀਆਂ, ਬਾਬਾ ਕੁਲਵੰਤ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
ਘੁੰਮਣਾਂ, 16 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ ਦੇ ਸੂਬੇਦਾਰ ਗੁਰਮੁੱਖ ਸਿੰਘ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਭਾਈ ਸੁਖਦੇਵ ਸਿੰਘ ਨਡਾਲੋਂ ਵਾਲਿਆਂ ਨੇ ਕੀਰਤਨ ਸਰਵਣ ਕਰਵਾਇਆ। ਸੂਬੇਦਾਰ ਗੁਰਮੁੱਖ ਸਿੰਘ ਨੂੰ ਸਤਨਾਮ ਸਿੰਘ ਲਾਦੀਆਂ, ਬਾਬਾ ਕੁਲਵੰਤ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਸੰਸਾਰ ’ਤੇ ਜੋ ਵੀ ਜੀਵ ਪੈਦਾ ਹੋਇਆ ਹੈ, ਇਸ ਦਾ ਇਕ ਦਿਨ ਵਿਨਾਸ਼ ਹੋ ਜਾਣਾ ਹੈ। ਪ੍ਰਮਾਤਮਾ ਦਾ ਸਿਮਰਨ ਹੀ ਮਨੁੱਖ ਦਾ ਸਹਾਈ ਹੁੰਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸਰਪੰਚ ਸੁਖਵਿੰਦਰ ਸਿੰਘ, ਕਮਲਜੀਤ ਬੰਗਾ ਪ੍ਰਧਾਨ ਕਿਸਾਨ ਵਿੰਗ, ਰੇਸ਼ਮ ਸਿੰਘ ਘੁੰਮਣ, ਬਿੱਟੂ ਬੰਗਾ, ਜਸਵੰਤ ਸਿੰਘ, ਸਤਪਾਲ ਸਿੰਘ, ਸੁਰਿੰਦਰ ਸਿੰਘ ਸ਼ਾਹ, ਯੋਗੇਸ਼ ਕੁਮਾਰ ਬਿੱਟੂ, ਜਥੇ. ਸੁਰਜੀਤ ਸਿੰਘ ਮਾਂਗਟ, ਬਿੰਦਾ ਵਲੈਤੀਆ, ਸੁਨੀਤਾ ਰਾਣੀ, ਜਗਜੀਤ ਸਿੰਘ, ਭਗਤ ਰਾਮ, ਸੁਖਦੇਵ ਸਿੰਘ ਮੇਹਲੀਆਣਾ, ਧਰਮਪਾਲ ਬੈਂਸ, ਮਾਸਟਰ ਦੇਸ ਰਾਜ, ਲਛਮਣ ਸਿੰਘ ਮਾਂਗਟ, ਕੁਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਪੰਚ, ਅਮਰਜੀਤ ਮਾਣਕ, ਜਸਵਿੰਦਰ ਸਿੰਘ, ਅੰਮ੍ਰਿਤਸਰੀਆ, ਸਤਨਾਮ ਸਿੰਘ ਘੰੁਮਣ, ਪ੍ਰਭਜੀਤ ਝੱਮਟ, ਬੁੱਧ ਸਿੰਘ ਮਾਂਗਟ ਤੇ ਹੋਰ ਸੰਗਤਾਂ ਨੇ ਸੂਬੇਦਾਰ ਗੁਰਮੁੱਖ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।