14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸਮਾਗਮ ਕਰਾਇਆ

ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ, ਜਿਸ ਵਿਚ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਗੁਰੂਆਂ ਦਾ ਜੋ ਫਰਮਾਨ ਹੈ ਉਸ ’ਤੇ ਸਾਨੂੰ ਸਾਰਿਆਂ ਨੂੰ ਅਮਲ ਕਰਨਾ ਅਤੀ ਜ਼ਰੂਰੀ ਹੈ, ਸਮਾਜ ਵਿਚ ਏਕਤਾ ਬਣਾਈ ਰੱਖਣਾ, ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਸਾਨੂੰ ਇਨ੍ਹਾਂ ਦੀ ਪੜ੍ਹਾਈ ਵੱਲ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ।

ਅਜੀਤ ਡੈਸਕ 14-09-2026
ਬਹਿਰਾਮ, 13 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਾਇਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ, ਜਿਸ ਵਿਚ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਗੁਰੂਆਂ ਦਾ ਜੋ ਫਰਮਾਨ ਹੈ ਉਸ ’ਤੇ ਸਾਨੂੰ ਸਾਰਿਆਂ ਨੂੰ ਅਮਲ ਕਰਨਾ ਅਤੀ ਜ਼ਰੂਰੀ ਹੈ, ਸਮਾਜ ਵਿਚ ਏਕਤਾ ਬਣਾਈ ਰੱਖਣਾ, ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਦੇ ਨਾਲ-ਨਾਲ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਸਾਨੂੰ ਇਨ੍ਹਾਂ ਦੀ ਪੜ੍ਹਾਈ ਵੱਲ ਵੀ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤ ਮਹਾਂਪੁਰਸ਼ਾਂ ਤੇ ਹੋਰ ਸੰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸੁਸਾਇਟੀ ਦੀ ਹੋਰ ਚੜ੍ਹਦੀ ਕਲਾਂ ਲਈ ਕਈ ਵਿਚਾਰਾਂ ਕੀਤੀਆਂ। ਇਸ ਮੌਕੇ ਚੇਅਰਮੈਨ ਸੰਤ ਬਾਬਾ ਮਹਿੰਦਰਪਾਲ ਪੰਡਵਾਂ, ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੈਕਟਰੀ ਸੰਤ ਨਿਰਮਲ ਦਾਸ ਅਵਾਦਾਨ, ਕੈਸ਼ੀਅਰ ਸੰਤ ਜਸਵਿੰਦਰ ਸਿੰਘ ਡਾਂਡੀਆ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਹਾਕਮ ਦਾਸ ਸੰਧਵਾਂ, ਸੰਤ ਆਤਮਾ ਦਾਸ ਅੱਪਰਾ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹਸ਼ਿਆਰਪੁਰ, ਸੰਤ ਹਰਜਿੰਦਰ ਪਾਲ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਟਹਿਲਦਾਸ ਨੰਗਲ ਖੇੜਾ, ਰੋਬਨ ਸੈਂਪਲੇ ਜਲੰਧਰ, ਦੇਸ ਰਾਜ ਚੱਕਗੁਰੂ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਮਦਨ ਲਾਲ ਰੰਧਾਵਾ, ਬੀਬੀ ਹਰਦੀਪ ਕੌਰ ਮੋਰੋਂ, ਮਹੰਤ ਕੇਸ਼ਵਾ ਨੰਦ ਕੁੱਕੜਾਂ, ਸੰਤ ਮੋਹਣ ਦਾਸ ਲਖਨਪਾਲ, ਸੰਤ ਸੁਖਦੇਵ ਦਾਸ ਚੱਕ ਕਲਾਲ, ਸੰਤ ਸ਼ਾਮ ਦਾਸ ਝੰਡੇਰਾਂ, ਸੰਤ ਗੁਰਮੀਤ ਦਾਸ, ਸੰਤ ਨਿਰਮਲ ਸਿੰਘ ਬਘਾਣਾ, ਸੰਤ ਓਮ ਲਾਲ ਨੂਰਪੁਰ, ਸੰਤ ਪਵਨ ਕੁਮਾਰ ਮਨਰਾਂਈਆਂ, ਸੰਤ ਕਪੂਰ ਦਾਸ ਜਲੰਧਰ, ਸੰਤ ਬਿਸ਼ੰਬਰ ਦਾਸ, ਸਮਾਜ ਸੇਵਕ ਸੁਰਜੀਤ ਸਿੰਘ ਖੇੜਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਮਾਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ-ਐਸ. ਡੀ. ਐਮ. ਮੁਨੀਸ਼ ਅੰਗਰਸ਼ ਅਗਲੀ ਖ਼ਬਰ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।