14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

‘ ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਤੇ ਸਾਹਿਤਕ ਸਮਾਗਮ

ਬੰਗਾ, 13 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸ਼ਾਇਰ ਕਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਪ੍ਰਸਿੱਧ ਖੇਤੀਬਾੜੀ ਮਾਹਿਰ ਲੇਖਕ ਮਹਿੰਦਰ ਸਿੰਘ ਦੋਸਾਂਝ ਜਗਤਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਅਜੀਤ ਡੈਸਕ 14-09-2026
ਬੰਗਾ, 13 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸ਼ਾਇਰ ਕਲਵਿੰਦਰ ਕੁੱਲਾ ਦੇ ਕਵਿਤਾ ਸੰਗ੍ਰਹਿ ‘ਹਉਕਾ ਸਾਹ ਨਹੀਂ ਹੁੰਦਾ’ ’ਤੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ। ਇਸ ਮੌਕੇ ਪ੍ਰਸਿੱਧ ਖੇਤੀਬਾੜੀ ਮਾਹਿਰ ਲੇਖਕ ਮਹਿੰਦਰ ਸਿੰਘ ਦੋਸਾਂਝ ਜਗਤਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾਕਟਰ ਬਖ਼ਸ਼ੀਸ਼ ਸਿੰਘ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਡਾ. ਇੰਦੂ ਰੱਤੀ, ਪ੍ਰੋਫੈਸਰ ਬਲਜੀਤ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ), ਡਾਕਟਰ ਸੋਮਾ ਸਬਲੋਕ ਸ਼ੁਸ਼ੋਬਿਤ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਪ੍ਰਧਾਨ ਸੋਮਾ ਸਬਲੋਕ ਨੇ ਆਏ ਹੋਏ ਸਭ ਮਹਿਮਾਨਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਿਹਾ। ਉਨ੍ਹਾਂ ਮੰਚ ਦੇ ਉਦੇਸ਼ ਪ੍ਰਤੀ ਤੇ ਪਿਛਲੇ ਸਮੇਂ ਵਿਚ ਕੀਤੀ ਕਾਰਗੁਜਾਰੀ ਦਾ ਵੇਰਵਾ ਸਾਂਝਾ ਕੀਤਾ। ਪ੍ਰਿੰਸੀਪਲ ਡਾਕਟਰ ਇੰਦੂ ਰੱਤੀ ਨੇ ਪੰਜਾਬੀ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਕੀਤੇ ਜਾ ਰਹੇ ਕਾਰਜ ਲਈ ਸ਼ਲਾਘਾ ਕੀਤੀ। ਸਮਾਗਮ ਵਿਚ ਪ੍ਰੋਫੈਸਰ ਡਾਕਟਰ ਸੋਨੀਆ ਦੇਵੀ ਮੁਕੇਰੀਆਂ ਵਲੋਂ ਕਿਤਾਬ ’ਤੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਸ਼ਾਇਰ ਦੀ ਕਾਵਿ ਕਿਰਤ ਅੰਦਰ ਵਿਸ਼ਿਆਂ ਦੀ ਵਿਭਿੰਨਤਾ ਹੈ, ਜ਼ਜ਼ਬੇ ਹਨ, ਰਿਸ਼ ਤਿਆਂ ਦੀ ਮਹਿਕ ਨੂੰ ਬਰਕਰਾਰ ਰੱਖਣ ਦਾ ਹੋਕਾ ਹੈ। ਇਸ ਪਰਚੇ ’ ਤੇ ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਰਜਨੀ ਸ਼ਰਮਾ, ਜਸਪ੍ਰੀਤ ਕੌਰ, ਸੁੱਖਮਨਵੀਰ ਸਿੰਘ ਨੇ ਚਰਚਾ ਵਿਚ ਭਾਗ ਲਿਆ। ਸ਼ਾਇਰ ਕੁਲਵਿੰਦਰ ਕੁੱਲਾ ਨੇ ਸਮੁੱਚੀ ਚਰਚਾ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਤਸੱਲੀ ਪ੍ਰਗਟਾਈ ਅਤੇ ਮੰਚ ਦਾ ਸਮਾਗਮ ਰਚਾਉਣ ਲਈ ਧੰਨਵਾਦ ਕੀਤਾ। ਸਮਾਪਤੀ ’ਤੇ ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ(ਭਾਰਤ ਵਿਭੂਸ਼ਣ) ਹੋਰਨਾਂ ਨੇ ਸਾਰੇ ਮਹਿਮਾਨਾਂ, ਚਰਚਾ ਵਿਚ ਭਾਗ ਲੈਣ ਵਾਲਿਆਂ, ਸਰੋਤਿਆਂ ਅਤੇ ਦੇ ਕਾਲਜ ਦੀ ਪ੍ਰਿੰਸੀਪਲ ਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਨਿਰਮਲਜੀਤ ਕੌਰ, ਆਕਾਸ਼ ਵਿਰਦੀ, ਮਨਜੀਤ ਸਿੰਘ ਮੁਕੇਰੀਆਂ, ਪ੍ਰੋ. ਤਜਿੰਦਰ ਸਿੰਘ, ਗ਼ਜ਼ਲਗੋ ਗੁਰਦੀਪ ਸੈਣੀ, ਗੁਰਨਾਮ ਬਾਵਾ ਨਾਵਲਕਾਰ, ਪ੍ਰੋ. ਸਾਹਿਬਾ ਜੀਟਨ ਕੌਰ, ਡਾ. ਸੁਨਿਧੀ ਮਿਗਲਾਨੀ, ਸੁਰਿੰਦਰ ਸਿੰਘ ਕਰਮ ਲਧਾਣਾ, ਸੁਰੇਸ਼ ਚੌਹਾਨ ਕਰਨਾਣਾ, ਬਲਵੀਰ ਕੌਰ ਬੱਬੂ ਸੈਣੀ, ਪ੍ਰੋ. ਅਲਕਾ, ਪ੍ਰੋ. ਹਰਪਾਲ ਕੌਰ, ਪ੍ਰੋ. ਪੂਜਾ, ਡਾ. ਗੁਰਵਿੰਦਰ ਸਿੰਘ, ਮਨਪ੍ਰੀਤ ਕੌਰ ਨਵਾਂਸ਼ਹਿਰ, ਡਾ. ਰਵਿੰਦਰ ਕੌਰ, ਡਾ. ਜੋਤੀ ਪ੍ਰਕਾਸ਼, ਡਾ. ਵਿਪਨ, ਡਾ. ਕਮਲਜੀਤ ਕੌਰ ਹੁਸ਼ਿਆਰਪੁਰ, ਪ੍ਰੋ. ਰੂਬੀ ਰਾਇਪੁਰ ਡੱਬਾ ਦੀਪ ਜਗਤਪੁਰੀ, ਰਣਜੀਤ ਪੋਸੀ, ਮਾਸਟਰ ਸੁੱਚਾ ਰਾਮ, ਅਮਰਜੀਤ ਅਮਰੀ (ਪਾਲ ਕਦੀਮ), ਵਿਨੇ ਸ਼ਰਮਾ, ਸ਼ਿੰਗਾਰਾ ਲੰਗੇਰੀ, ਤਲਵਿੰਦਰ, ਦੀਪ ਕਲੇਰ ਆਦਿ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸੰਪੂਰਨ ਅਗਲੀ ਖ਼ਬਰ ਮਾਤਾ ਪਿਤਾ ਤੇ ਗੁਰੂ ਦੀ ਸੇਵਾ ਕਰਨ ਨਾਲ ਮਨੁੱਖ ਅਨੰਤ ਸੁੱਖਾਂ ਦੀ ਪ੍ਰਾਪਤੀ ਕਰ ਸਕਦੈ-ਅਚਾਰਿਆ ਨਮਰਤਾ ਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।