ਬੱਛੂਆਂ ਛਿੰਝ ਮੇਲੇ ’ਚ ਗੁਲਾਮ ਸਾਬਰ ਨੇ ਜਿੱਤੀ ਝੰਡੀ ਦੀ ਕੁਸ਼ਤੀ
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬੱਛੂਆਂ ਵਿਖੇ ਗੁੱਗਾ ਜਾਹਰ ਵੀਰ ਦੀ ਯਾਦ ਵਿਚ ਸਾਲਾਨਾ ਭੰਡਾਰਾ ਤੇ ਛਿੰਝ ਮੇਲਾ ਗੁੱਗਾ ਮਾੜੀ ਬੱਛੂਆਂ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਬੱਬੀ ਦੀ ਅਗਵਾਈ ਵਿਚ ਗੁੱਗਾ ਮਾੜੀ ਦੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਵਲੋਂ ਗੁਰਦੁਆਰਾ ਬਾਬਾ ਜਗਤ ਰਾਮ ਦੇ ਸੰਚਾਲਕ ਬਾਬਾ ਜਗਤਾਰ ਸਿੰਘ ਦੇ ਵਡਮੁੱਲੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ। ਇਸ ਮੌਕੇ ਗੁੱਗਾ ਮਾੜੀ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਚਿਰਾਗ ਰੌਸ਼ਨ ਕੀਤੇ।
ਪ
ਪਿੰਡ ਬੱਛੂਆਂ ਦੀ ਛਿੰਝ ਵਿਚ ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕਾ ਸੰਤੋਸ਼ ਕਟਾਰੀਆ ਤੇ ਸਤਨਾਮ ਜਲਾਲਪੁਰ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਨਾਲ। ਤਸਵੀਰ : ਕਲੇਰ
11-09-2026
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬੱਛੂਆਂ ਵਿਖੇ ਗੁੱਗਾ ਜਾਹਰ ਵੀਰ ਦੀ ਯਾਦ ਵਿਚ ਸਾਲਾਨਾ ਭੰਡਾਰਾ ਤੇ ਛਿੰਝ ਮੇਲਾ ਗੁੱਗਾ ਮਾੜੀ ਬੱਛੂਆਂ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਬੱਬੀ ਦੀ ਅਗਵਾਈ ਵਿਚ ਗੁੱਗਾ ਮਾੜੀ ਦੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਵਲੋਂ ਗੁਰਦੁਆਰਾ ਬਾਬਾ ਜਗਤ ਰਾਮ ਦੇ ਸੰਚਾਲਕ ਬਾਬਾ ਜਗਤਾਰ ਸਿੰਘ ਦੇ ਵਡਮੁੱਲੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ। ਇਸ ਮੌਕੇ ਗੁੱਗਾ ਮਾੜੀ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਤੇ ਚਿਰਾਗ ਰੌਸ਼ਨ ਕੀਤੇ। ਸ਼ਾਮ ਸਮੇਂ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਗੁੱਗਾ ਜਾਹਰ ਵੀਰ ਦਾ ਮੱਥਾ ਟੇਕਣ ਉਪਰੰਤ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ ਗਈ, ਜਿਸ ਵਿਚ ਸੱਦੇ ਗਏ 70 ਦੇ ਕਰੀਬ ਨਾਮੀ ਪਹਿਲਵਾਨਾਂ ਨੇ ਆਪਣੀ ਤਾਕਤ ਦੀ ਜ਼ੋਰ ਅਜ਼ਮਾਇਸ਼ ਕੀਤੀ। ਛਿੰਝ ਮੇਲੇ ਦੌਰਾਨ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ, ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਦੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਤੇ ਮੌਜੂਦਾ ਚੇਅਰਮੈਨ ਸੰਦੀਪ ਚੇਚੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਵਿਧਾਇਕਾ ਸੰਤੋਸ਼ ਕਟਾਰੀਆ ਤੇ ਸਤਨਾਮ ਜਲਾਲਪੁਰ ਨੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ। ਕੁਸ਼ਤੀ ਦੰਗਲ ਵਿਚ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਜਿੰਮੀ ਚਮਕੌਰ ਸਾਹਿਬ ਅਤੇ ਗੁਲਾਮ ਸਾਬਰ ਮਗਰੋੜ ਦਰਮਿਆਨ ਹੋਈ ਜਿਸ ਵਿਚ ਗੁਲਾਮ ਸਾਬਰ ਨੇ ਜਿੰਮੀ ਚਮਕੌਰ ਸਾਹਿਬ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਆਪਣੇ ਨਾਂਅ ਕੀਤੀ। ਪ੍ਰਬੰਧਕਾਂ ਵਲੋਂ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮਾਂ ਨਾਲ ਨਿਵਾਜਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਵਿੱਕੀ ਚੌਧਰੀ ਕਾਠਗੜ੍ਹ, ਸਰਪੰਚ ਸੇਠੀ ਥੋਪੀਆ, ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮਲਕੀਤ ਚੰਦ, ਕੈਸ਼ੀਅਰ ਹਰਪਾਲ ਸਿੰਘ, ਭਗਤ ਬਲਵੀਰ ਸਿੰਘ, ਚੇਅਰਮੈਨ ਗਿਆਨ ਚੰਦ, ਜੋਗਿੰਦਰ ਪਾਲ, ਮਾ. ਪਿਆਰੇ ਲਾਲ, ਸਰਪੰਚ ਕਮਲਜੀਤ ਲੋਹਚਨ, ਪੰਚ ਪਰਸ਼ੋਤਮ ਲਾਲ, ਬਲਬੀਰ ਸਿੰਘ ਸਰਪੰਚ ਜੀਉਵਾਲ, ਜਸਵਿੰਦਰ ਕੁਮਾਰ, ਪੰਚ ਸੰਤੋਸ਼ ਕੁਮਾਰੀ, ਪੰਚ ਅਮਨਦੀਪ, ਡਾ. ਸੋਨਾ, ਜਸਬੀਰ ਸਿੰਘ, ਡਾ, ਗੁਲਸ਼ਨ ਕੁਮਾਰ, ਅਸ਼ੋਕ ਕੁਮਾਰ, ਡਾ. ਜਗਤਾਰ ਸਿੰਘ ਸਰਬਜੀਤ ਸਾਬੀ, ਪਰਮਜੀਤ, ਮਿਸਤਰੀ ਪ੍ਰੀਤਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।