09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਦੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ

ਮਜਾਰੀ ਸਾਹਿਬਾ, 8 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਹਿਆਤਪੁਰ ਰੁੜਕੀ ਵਿਖੇ ਦੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਇਸ ਬਾਰੇ ਕਿਸਾਨ ਜਗਜੀਤ ਸਿੰਘ, ਜੋਗਾ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਝੋਨੇ ਨੂੰ ਪਾਣੀ ਛੱਡਣ ਲਈ ਮੋਟਰ ਚਲਾਉਣ ਆਏ ਤਾਂ ਚੋਰਾਂ ਵਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਹੋਈਆਂ ਸਨ, ਜਿਸ ਵਿਚ ਇਕ ਮੋਟਰ ਪਿਆਰਾ ਸਿੰਘ ਦੇ ਨਾਂਅ ’ਤੇ ਹੈ, ਜਿਸ ਦੀ ਇਕ ਮਹੀਨਾ ਪਹਿਲਾਂ ਵੀ ਚੋਰਾਂ ਵਲੋਂ ਰਾਤ ਦੇ ਸਮੇਂ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ।

ਅਜੀਤ ਡੈਸਕ 09-09-2026
ਮਜਾਰੀ ਸਾਹਿਬਾ, 8 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਹਿਆਤਪੁਰ ਰੁੜਕੀ ਵਿਖੇ ਦੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਇਸ ਬਾਰੇ ਕਿਸਾਨ ਜਗਜੀਤ ਸਿੰਘ, ਜੋਗਾ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਲਖਵੀਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਝੋਨੇ ਨੂੰ ਪਾਣੀ ਛੱਡਣ ਲਈ ਮੋਟਰ ਚਲਾਉਣ ਆਏ ਤਾਂ ਚੋਰਾਂ ਵਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਹੋਈਆਂ ਸਨ, ਜਿਸ ਵਿਚ ਇਕ ਮੋਟਰ ਪਿਆਰਾ ਸਿੰਘ ਦੇ ਨਾਂਅ ’ਤੇ ਹੈ, ਜਿਸ ਦੀ ਇਕ ਮਹੀਨਾ ਪਹਿਲਾਂ ਵੀ ਚੋਰਾਂ ਵਲੋਂ ਰਾਤ ਦੇ ਸਮੇਂ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ। ਦੂਜੀ ਮੋਟਰ ਹਜ਼ਾਰਾ ਸਿੰਘ ਦੇ ਨਾਂਅ ਹੈ, ਜਿਸ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਇਸ ਇਲਾਕੇ ਵਿਚ ਰਾਤ ਨੂੰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਇਕ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਜੋ ਰਾਤ ਦੇ ਸਮੇਂ ਮੋਟਰਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ। ਇਨ੍ਹਾਂ ਚੋਰਾਂ ਵਲੋਂ ਇਕ ਮਹੀਨਾ ਪਹਿਲਾਂ ਵੀ ਦੋ ਸਰਕਾਰੀ ਵਾਟਰ ਸਪਲਾਈ ਦੇ ਟਿਊਬਵੈੱਲਾਂ ਤੇ ਛੇ ਕਿਸਾਨਾਂ ਦੀਆਂ ਮੋਟਰਾਂ ਦੀ ਤਾਰਾਂ ਰਾਤ ਦੇ ਸਮੇਂ ਚੋਰੀ ਕਰ ਲਈਆਂ ਗਈਆਂ ਸਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਨੱਥ ਪਾਈ ਜਾਵੇ।
ਪਿਛਲੀ ਖ਼ਬਰ ਦਫਤਰੀ ਕਾਮਿਆਂ ਨੇ ਕਲਮ ਛੋੜ ਹੜਤਾਲ ਕਰਕੇ ਸਰਕਾਰ ਵਿਰੁੱਧ ਲਾਇਆ ਧਰਨਾ ਅਗਲੀ ਖ਼ਬਰ ਠੇਕੇਦਾਰ ਬਲਵੰਤ ਸਿੰਘ ਸਿਆਣਾ ਅਚਾਨਕ ਹੋਏ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।