ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਵਿਦਿਆਰਥੀਆਂ ਦਾ ਵਿੱਦਿਅਕ ਨਰਸਰੀ ਦੌਰਾ
ਬੰਗਾ, 7 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਸਾਇੰਸ ਵਿਭਾਗ ਤੇ ਜਮਾਤ ਅਧਿਆਪਕਾਂ ਦੇ ਸਹਿਯੋਗ ਨਾਲ ਇਕ ਜਾਣਕਾਰੀ ਭਰਪੂਰ ਨਰਸਰੀ ਦੌਰਾ ਕਰਵਾਇਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਰੀਖਣ ਕਰਨ, ਸਵਾਲ ਪੁੱਛਣ ਤੇ ਆਪਣੇ ਗਿਆਨ ਨੂੰ ਅਸਲ ਜੀਵਨ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਸੀ।
ਬੰਗਾ, 7 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਲੋਂ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਸਾਇੰਸ ਵਿਭਾਗ ਤੇ ਜਮਾਤ ਅਧਿਆਪਕਾਂ ਦੇ ਸਹਿਯੋਗ ਨਾਲ ਇਕ ਜਾਣਕਾਰੀ ਭਰਪੂਰ ਨਰਸਰੀ ਦੌਰਾ ਕਰਵਾਇਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਰੀਖਣ ਕਰਨ, ਸਵਾਲ ਪੁੱਛਣ ਤੇ ਆਪਣੇ ਗਿਆਨ ਨੂੰ ਅਸਲ ਜੀਵਨ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਬੂਟਿਆਂ ਦੀਆਂ ਵੱਖ-ਵੱਖ ਅਵਸਥਾਵਾਂ ਤੇ ਕਿਸਮਾਂ, ਮਿੱਟੀ ਦੇ ਮਿਸ਼ਰਣ, ਪੌਦਿਆਂ ਦੇ ਪ੍ਰਸਾਰ, ਨਰਸਰੀ ਵਿਚ ਵਰਤੇ ਜਾਣ ਵਾਲੇ ਸੰਦਾਂ, ਬੂਟਿਆਂ ਦੀ ਦੇਖਭਾਲ, ਬੂਟਿਆਂ ਦੀ ਮਹੱਤਤਾ ਤੇ ਵੱਖ-ਵੱਖ ਕਿਸਮਾਂ ਦੀਆਂ ਨਰਸਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਾਇੰਸ ਅਧਿਆਪਕਾਂ ਨੇ ਮੌਕੇ ’ਤੇ ਹੀ ਵਿਦਿਆਰਥੀਆਂ ਨੂੰ ਬੀਜ, ਤਣੇ ਦੀ ਕਟਿੰਗ, ਪੱਤੇ ਅਤੇ ਗ੍ਰਾਫਟਿੰਗ ਰਾਹੀਂ ਬੂਟਿਆਂ ਦੇ ਪ੍ਰਸਾਰ ਦੀਆਂ ਵਿਧੀਆਂ ਉਦਾਹਰਣਾਂ ਸਮੇਤ ਸਮਝਾਈਆਂ। ਵਿਦਿਆਰਥੀਆਂ ਨੇ ਕੰਪੋਸਟ, ਰੇਤ, ਸੇਡ ਨੈੱਟ, ਸਹੀ ਪਾਣੀ ਦੇਣ ਦੀ ਵਿਧੀ, ਪੌਸ਼ਟਿਕ ਤੱਤਾਂ ਤੇ ਗੰਡੋਏ ਦੀ ਮਹੱਤਵਪੂਰਨ ਭੂਮਿਕਾ ਬਾਰੇ ਵੀ ਜਾਣਿਆ। ਉਨ੍ਹਾਂ ਨੇ ਇਹ ਵੀ ਸਮਝਿਆ ਕਿ ਬੂਟੇ ਸਾਨੂੰ ਆਕਸੀਜਨ, ਭੋਜਨ ਅਤੇ ਦਵਾਈਆਂ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ ਤੇ ਮਿੱਟੀ ਦੇ ਕਟਾਅ ਨੂੰ ਰੋਕਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਨਰਸਰੀ ਦੇ ਮਾਲੀ ਇਫਤਾਬ ਤੇ ਮਾਲੀ ਨਦੀਨ ਨਾਲ ਕਰਵਾਏ ਗਏ ਪ੍ਰਸ਼ਨ-ਉੱਤਰ ਸੈਸ਼ਨ ਨੇ ਵਿਦਿਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਹੋਰ ਵੀ ਰੋਚਕ ਤੇ ਵਿਹਾਰਕ ਬਣਾਇਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਕਿਹਾ ਕਿ ਨਰਸਰੀ ਸਿਰਫ਼ ਬੂਟੇ ਉਗਾਉਣ ਦੀ ਥਾਂ ਨਹੀਂ, ਸਗੋਂ ਇਕ ਜੀਵੰਤ ਪ੍ਰਯੋਗਸ਼ਾਲਾ ਹੈ, ਜਿਥੇ ਵਿਦਿਆਰਥੀ ਇੱਕ ਨਿੱਕੇ ਜਿਹੇ ਬੀਜ ਤੋਂ ਹਰੇ-ਭਰੇ ਬੂਟੇ ਬਣਨ ਤੱਕ ਦੇ ਸਫ਼ਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ।