08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰੈਲਮਾਜਰਾ ਨਿਵਾਸੀ ਦੀਪਕ ਕੁਮਾਰ ਦੀ ਭੇਦ ਭਰੀ ਹਾਲਤ ’ਚ ਮੌਤ

ਰੱਤੇਵਾਲ, 7 ਸਤੰਬਰ (ਅਸ਼ੋਕ ਕੁਮਾਰ ਲੀਲ)-ਰੈਲਮਾਜਰਾ ਨਿਵਾਸੀ ਦੀਪਕ ਕੁਮਾਰ ਪੁੱਤਰ ਮਦਨ ਲਾਲ ਦੀ ਰੋਪੜ ਸ਼ਮਸ਼ਾਨਘਾਟ ਨਜ਼ਦੀਕ ਲਾਸ਼ ਮਿਲਣ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਸੂਚਨਾ ਅਨੁਸਾਰ ਦੀਪਕ ਕੁਮਾਰ ਪੁੱਤਰ ਮਦਨ ਲਾਲ ਉਮਰ ਲਗਪਗ 30 ਸਾਲ ਮਿਤੀ 4 ਸਤੰਬਰ 2026 ਨੂੰ ਕਾਠਗੜ੍ਹ ਛਿੰਝ ਦੇਖਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ।

ਦੀਪਕ ਕੁਮਾਰ ਦੀ ਪੁਰਾਣੀ ਤਸਵੀਰ। 08-09-2026
ਰੱਤੇਵਾਲ, 7 ਸਤੰਬਰ (ਅਸ਼ੋਕ ਕੁਮਾਰ ਲੀਲ)-ਰੈਲਮਾਜਰਾ ਨਿਵਾਸੀ ਦੀਪਕ ਕੁਮਾਰ ਪੁੱਤਰ ਮਦਨ ਲਾਲ ਦੀ ਰੋਪੜ ਸ਼ਮਸ਼ਾਨਘਾਟ ਨਜ਼ਦੀਕ ਲਾਸ਼ ਮਿਲਣ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਸੂਚਨਾ ਅਨੁਸਾਰ ਦੀਪਕ ਕੁਮਾਰ ਪੁੱਤਰ ਮਦਨ ਲਾਲ ਉਮਰ ਲਗਪਗ 30 ਸਾਲ ਮਿਤੀ 4 ਸਤੰਬਰ 2026 ਨੂੰ ਕਾਠਗੜ੍ਹ ਛਿੰਝ ਦੇਖਣ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰੀ ਵਿਚ ਅਤੇ ਯਾਰਾ ਦੋਸਤਾਂ ਕੋਲ ਉਸ ਦੀ ਭਾਲ ਕੀਤੀ ਪਰ ਉਸ ਬਾਰੇ ਕੋਈ ਪਤਾ ਨਹੀਂ ਚੱਲਿਆ। ਉਸ ਦਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਰੋਪੜ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਕਿ ਇਕ ਡੈਡ ਬਾਡੀ ਹੈੱਡ ਵਰਕਸ ’ਤੇ ਸ਼ਮਸ਼ਾਨਘਾਟ ਲਾਗੇ ਮਿਲੀ ਹੈ, ਜਿਸ ਦੀ ਮੌਕੇ ਦੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਸ਼ਨਾਖਤ ਕੀਤੀ। ਪੁਲਿਸ ਵਲੋਂ ਦੀਪਕ ਦਾ ਪੋਸਟਮਾਰਟਮ ਕਰਨ ਉਪਰੰਤ ਡੈੱਡ ਬਾਡੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਦੀਪਕ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਸਨ। ਪੋਸਟਮਾਟਮ ਦੀ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕਦਾ ਹੈ। ਉਸਦੇ ਜੱਦੀ ਪਿੰਡ ਰੈਲ ਮਾਜਰਾ ਵਿਖੇ ਉਸ ਦਾ ਸਸਕਾਰ ਕੀਤਾ। ਸਮੂਹ ਨਗਰ ਨਿਵਾਸੀਆਂ ਵਲੋਂ ਭਾਰੀ ਗਿਣਤੀ ਵਿਚ ਪਹੁੰਚ ਕੇ ਦੀਪਕ ਕੁਮਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।
ਪਿਛਲੀ ਖ਼ਬਰ ਪਿੰਡ ਖੁਰਦ ਦੇ ਕਿਸਾਨ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ’ਚੋਂ ਤੇਲ ਚੋਰੀ ਅਗਲੀ ਖ਼ਬਰ ਠਠਿਆਲਾ ਢਾਹਾਂ ਵਿਖੇ ਹੋਈ ਚੋਰੀ ਸੰਬੰਧੀ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਨੇ ਮੌਕਾ ਵੇਖਣਾ ਮੁਨਾਸਿਬ ਨਹੀਂ ਸਮਝਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।