08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚੱਕਦਾਨਾ ਵਿਖੇ ਮੀਟਿੰਗ

ਉੜਾਪੜ/ਲਸਾੜਾ, 7 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਚੱਕਦਾਨਾ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਲਕਾ ਇੰਚਾਰਜ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਗਈ, ਜਿਸ ’ਚ ਨਜ਼ਦੀਕੀ ਪਿੰਡਾਂ ਦੇ ਬਹੁਤ ਸਾਰੇ ਟਕਸਾਲੀ ਅਕਾਲੀ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਹ ਪੁਨਰ ਸੁਰਜੀਤ ਅਕਾਲੀ ਦਲ ਦੀ ਇਲਾਕੇ ’ਚ ਪਹਿਲੀ ਮੀਟਿੰਗ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਘਾਰਾ ਮਿਲਿਆ।

ਚੱਕਦਾਨਾ ਵਿਖੇ ਮੀਟਿੰਗ ਦੌਰਾਨ ਬੈਠੇ ਪਾਰਟੀ ਦੇ ਮੁੱਖ ਬੁਲਾਰੇ ਦਵਿੰਦਰ ਸਿੰਘ ਸੋਢੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਹੋਰ। 08-09-2026
ਉੜਾਪੜ/ਲਸਾੜਾ, 7 ਸਤੰਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜ਼ਦੀਕੀ ਪਿੰਡ ਚੱਕਦਾਨਾ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਲਕਾ ਇੰਚਾਰਜ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਦੀ ਅਗਵਾਈ ਹੇਠ ਭਰਵੀਂ ਮੀਟਿੰਗ ਕੀਤੀ ਗਈ, ਜਿਸ ’ਚ ਨਜ਼ਦੀਕੀ ਪਿੰਡਾਂ ਦੇ ਬਹੁਤ ਸਾਰੇ ਟਕਸਾਲੀ ਅਕਾਲੀ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਹ ਪੁਨਰ ਸੁਰਜੀਤ ਅਕਾਲੀ ਦਲ ਦੀ ਇਲਾਕੇ ’ਚ ਪਹਿਲੀ ਮੀਟਿੰਗ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਹੁੰਘਾਰਾ ਮਿਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਥ ਦੀ ਪਾਰਟੀ ਨਾ ਹੋ ਕੇ ਸਿਰਫ ਬਾਦਲ ਦਲ ਦੀ ਪ੍ਰਾਈਵੇਟ ਕੰਪਨੀ ਬਣ ਕੇ ਰਹਿ ਗਈ ਹੈ। ਹੁਣ ਇਸ ਦਾ ਕੰਮ ਪੰਥ ਦੀ ਸੇਵਾ ਕਰਨਾ ਨਹੀ ਸਗੋਂ ਪੰਥ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਉਸ ਨੂੰ ਕਮਜ਼ੋਰ ਕਰਨਾ ਹੈ। ਸਿਰਸੇ ਵਾਲੇ ਸਾਧ ਨੂੰ ਮੁਆਫੀ ਤੋਂ ਲੈ ਕੇ ਬਰਗਾੜੀ ਗੋਲੀ ਕਾਂਢ, ਸੁਮੇਧ ਸੈਣੀ ਤੇ ਇਜਹਾਰ ਆਲਮ ਨੂੰ ਤਰੱਕੀਆਂ ਦੇ ਕੇ ਬਾਦਲਾਂ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2 ਦਸੰਬਰ 2024 ਦੇ ਹੁਕਮਨਾਮੇ ਤਹਿਤ ਬਣੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਜੁੜ ਕੇ ਕੌਮ ਦੀ ਸੇਵਾ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਸੇਵਾ ਸੌਂਪੀ ਗਈ ਹੈ ਤੇ ਉਹ ਤੁਹਾਡੇ ਤੋਂ ਵੱਡੇ ਸਹਿਯੋਗ ਦੀ ਆਸ ਕਰਦੇ ਹਨ ਕਿ ਤੁਸੀਂ ਪਹਿਲਾਂ ਵਾਂਗ ਹੀ ਪੰਥ ਨਾਲ ਖੜ੍ਹੇ ਹੋਵੋਂਗੇ। ਇਸ ਮੌਕੇ ਉਨ੍ਹਾਂ ਵਲੋਂ ਮਰਵਿੰਦਰ ਸਿੰਘ ਪੱਲੀਆਂ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਤੇ ਜਸਪ੍ਰੀਤ ਸਿੰਘ ਔੜ ਨੂੰ ਜੁਆਇੰਟ ਸਕੱਤਰ ਪੰਜਾਬ ਨਿਯੁਕਤ ਕੀਤਾ, ਜਿਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਲਬੀਰ ਸਿੰਘ ਚੱਕਦਾਨਾ ਵਲੋਂ ਇਸ ਮੌਕੇ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਸਰਪੰਚ ਤਰਸੇਮ ਕੌਰ, ਰਾਜਵੀਰ ਸਿੰਘ ਪੰਚ, ਪਲਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ, ਬਲਬੀਰ ਸਿੰਘ ਨੰਗਲ ਜੱਟਾਂ, ਕਾਬਲ ਸਿੰਘ ਪੰਦਰਾਵਲ, ਕਮਲਜੀਤ ਸਿੰਘ ਚੱਕਦਾਨਾ, ਬੂਟਾ ਸਿੰਘ ਬੁਰਜ, ਕੁਲਦੀਪ ਸਿੰਘ, ਪਾਖਰ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਠਠਿਆਲਾ ਢਾਹਾਂ ਵਿਖੇ ਹੋਈ ਚੋਰੀ ਸੰਬੰਧੀ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਨੇ ਮੌਕਾ ਵੇਖਣਾ ਮੁਨਾਸਿਬ ਨਹੀਂ ਸਮਝਿਆ ਅਗਲੀ ਖ਼ਬਰ ਚੱਕਲੀ ਸੁਜਾਇਤ ਵਿਖੇ ਹੋਏ ਘਰੇਲੂ ਝਗੜੇ ਦੀ ਥਾਣਾ ਰਾਹੋਂ ਵਿਖੇ ਹੋਈ ਐਫ਼. ਆਈ. ਆਰ. ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।