ਸਿਰਫ਼ ਭਾਜਪਾ ਹੀ ਪੰਜਾਬ ’ਚ ਵਿਕਾਸ ਦੀ ਰਫ਼ਤਾਰ ਤੇਜ਼ ਕਰ ਸਕਦੀ ਹੈ-ਅਜੈ ਕੌਸ਼ਲ ਸੇਠੂ
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਸੂਬੇ ਨੂੰ ਤਰੱਕੀ ਦੇ ਨਵੇਂ ਰਾਹ ’ਤੇ ਲੈ ਜਾਣ ਲਈ ਭਾਜਪਾ ਸਰਕਾਰ ਬਹੁਤ ਜ਼ਰੂਰੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ, ਪੰਜਾਬ ਦੇ ਲੋਕਾਂ ਨੂੰ ਕੇਂਦਰ ਤੇ ਸੂਬੇ ਦੋਵਾਂ ਥਾਵਾਂ ’ਤੇ ਭਾਜਪਾ ਦੀ ਸੱਤਾ ਵਾਲੀ ‘ਡਬਲ-ਇੰਜਣ’ ਸਰਕਾਰ ਕਾਇਮ ਕਰਕੇ ਵਿਕਾਸ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਹ
ਹੁਸ਼ਿਆਰਪੁਰ ’ਚ ਕਰਵਾਏ ਸੈਮੀਨਾਰ ਦੌਰਾਨ ਅੱਖਾਂ ਦੇ ਮਾਹਿਰ ਡਾ. ਅਮਨਦੀਪ ਸਿੰਘ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਮੇਅਰ ਪ੍ਰਵੀਨ ਸੈਣੀ ਤੇ ਕਲੱਬ ਦੇ ਮੈਂਬਰ। ਤਸਵੀਰ : ਹਮਸ਼ਾਇਨ ਸਟੂਡੀਓ
07-09-2026
ਮੁਕੇਰੀਆਂ, 6 ਸਤੰਬਰ (ਰਾਮਗੜ੍ਹੀਆ)-ਪੰਜਾਬ ਵਿਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਸੂਬੇ ਨੂੰ ਤਰੱਕੀ ਦੇ ਨਵੇਂ ਰਾਹ ’ਤੇ ਲੈ ਜਾਣ ਲਈ ਭਾਜਪਾ ਸਰਕਾਰ ਬਹੁਤ ਜ਼ਰੂਰੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ, ਪੰਜਾਬ ਦੇ ਲੋਕਾਂ ਨੂੰ ਕੇਂਦਰ ਤੇ ਸੂਬੇ ਦੋਵਾਂ ਥਾਵਾਂ ’ਤੇ ਭਾਜਪਾ ਦੀ ਸੱਤਾ ਵਾਲੀ ‘ਡਬਲ-ਇੰਜਣ’ ਸਰਕਾਰ ਕਾਇਮ ਕਰਕੇ ਵਿਕਾਸ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਭਾਜਪਾ ਜਲੰਧਰ ਦੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਉਲਾਹਾ ਪਿੰਡ ਵਿਚ ਆਯੋਜਿਤ ਇਕ ਵਿਸ਼ਾਲ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਅਜੈ ਕੌਸ਼ਲ ਸੇਠੂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਤੇ ਵਿਕਾਸ ਲਈ ਲਗਾਤਾਰ ਯੋਜਨਾਵਾਂ ਲਾਗੂ ਕਰ ਰਹੀ ਹੈ। ਕੇਂਦਰ ਸਰਕਾਰ ਨੇ ਗ਼ਰੀਬਾਂ ਲਈ ਰਿਹਾਇਸ਼ ਮੁਹੱਈਆ ਕਰਵਾਉਣ, ਕਿਸਾਨਾਂ ਦੇ ਲਾਭ ਲਈ ਯੋਜਨਾਵਾਂ ਸ਼ੁਰੂ ਕਰਨ, ਔਰਤਾਂ ਨੂੰ ਸਸ਼ਕਤ ਬਣਾਉਣ, ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਟੀਚਾ ਪੰਜਾਬ ਨੂੰ ਮਜ਼ਬੂਤ ਆਰਥਿਕਤਾ, ਬਿਹਤਰ ਬੁਨਿਆਦੀ ਢਾਂਚੇ, ਰੁਜ਼ਗਾਰ ਦੇ ਮੌਕਿਆਂ ਅਤੇ ਸੁਰੱਖਿਅਤ ਮਾਹੌਲ ਵਾਲੇ ਰਾਜ ਵਜੋਂ ਵਿਕਸਤ ਕਰਨਾ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤੁਰੰਤ ਤਿਆਰੀ ਸ਼ੁਰੂ ਕਰਨ ਅਤੇ ਕੇਂਦਰ ਸਰਕਾਰ ਦੀਆਂ ਜਨ-ਭਲਾਈ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ। ਉਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਕੇਂਦਰੀ ਮੰਤਰੀ ਅਮਿਤ ਸ਼ਾਹ ਜਲੰਧਰ ਵਿਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸਰਪੰਚ ਅਸ਼ਵਨੀ ਚੌਧਰੀ, ਸਰਪੰਚ ਵਿਕਾਸ ਮਿਨਹਾਸ, ਸਰਪੰਚ ਗੁਰਦੀਪ ਸਿੰਘ, ਸਰਪੰਚ ਲਲਿਤਾ ਰਾਣੀ, ਸਰਪੰਚ ਚੰਦ ਰਾਣੀ, ਸਰਪੰਚ ਲਖਨਵੀਰ ਸਿੰਘ, ਠਾਕੁਰ ਵਿਕਰਮ ਸਿੰਘ, ਪ੍ਰੇਮ ਕਰਾੜੀ, ਕਮਲੇਸ਼ ਕੁਮਾਰੀ, ਕਰਨੈਲ ਸਿੰਘ (ਪੰਚ), ਜੋਧਾਂ ਸਿੰਘ (ਪੰਚ), ਅਜੈਬ ਸਿੰਘ (ਪੰਚ), ਰਾਕੇਸ਼ ਸਿੰਘ, ਸੋਹਣ ਸਿੰਘ ਸੋਨੂੰ, ਨਰਿੰਦਰ ਮੱਲੀ, ਸ਼ੇਰ ਸਿੰਘ ਹੰਡਵਾਲ, ਸਤੀਸ਼ ਕੁਮਾਰ, ਗੁਰਨਾਮ ਸਿੰਘ ਕਲੇਰਾ, ਦਿਨੇਸ਼ ਅਜਮੇਰਾ, ਅਰੁਣ ਕਰਾੜੀ, ਤਰਲੋਕ ਚੰਦ, ਗੁਰਦਿਆਲ (ਸਾਬਕਾ ਸਰਪੰਚ), ਅਜੈ ਠਾਕੁਰ ਆਦਿ ਹਾਜ਼ਰ ਸਨ।