ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਨਹੀਂ, ਦੇਸ਼ ਦੇ ਜ਼ਿੰਮੇਵਾਰ ਆਗੂ ਬਣਨ ਦੀ ਲੋੜ-ਡਾ. ਧਰਮਪਾਲ ਸਾਹਿਲ
ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਅੱਜ ਦੇ ਨੌਜਵਾਨਾਂ ਦਾ ਰਾਜਨੀਤੀ ਵੱਲ ਵਧਦਾ ਰੁਝਾਨ ਦੇਸ਼ ਦੇ ਲੋਕਤੰਤਰ ਲਈ ਚੰਗਾ ਸੰਕੇਤ ਹੈ, ਪਰ ਉਨ੍ਹਾਂ ਨੂੰ ਸਹੀ ਦਿਸ਼ਾ ਤੇ ਸਿਆਸੀ ਸੋਚ ਦੇਣ ਦੀ ਵੀ ਓਨੀ ਹੀ ਲੋੜ ਹੈ। ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਬਣਨ ਦੀ ਬਜਾਏ ਦੇਸ਼ ਅਤੇ ਸਮਾਜ ਦੀ ਸੇਵਾ ਲਈ ਜ਼ਿੰਮੇਵਾਰ ਆਗੂ ਬਣਨਾ ਚਾਹੀਦਾ ਹੈ।
ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ)-ਅੱਜ ਦੇ ਨੌਜਵਾਨਾਂ ਦਾ ਰਾਜਨੀਤੀ ਵੱਲ ਵਧਦਾ ਰੁਝਾਨ ਦੇਸ਼ ਦੇ ਲੋਕਤੰਤਰ ਲਈ ਚੰਗਾ ਸੰਕੇਤ ਹੈ, ਪਰ ਉਨ੍ਹਾਂ ਨੂੰ ਸਹੀ ਦਿਸ਼ਾ ਤੇ ਸਿਆਸੀ ਸੋਚ ਦੇਣ ਦੀ ਵੀ ਓਨੀ ਹੀ ਲੋੜ ਹੈ। ਨੌਜਵਾਨਾਂ ਨੂੰ ਸਿਆਸਤ ਦੇ ਮੋਹਰੇ ਬਣਨ ਦੀ ਬਜਾਏ ਦੇਸ਼ ਅਤੇ ਸਮਾਜ ਦੀ ਸੇਵਾ ਲਈ ਜ਼ਿੰਮੇਵਾਰ ਆਗੂ ਬਣਨਾ ਚਾਹੀਦਾ ਹੈ। ਇਹ ਵਿਚਾਰ ਪ੍ਰਸਿੱਧ ਨਾਵਲਕਾਰ ਤੇ ਰਾਸ਼ਟਰਪਤੀ ਐਵਾਰਡ ਜੇਤਾ ਡਾ. ਧਰਮਪਾਲ ਸਾਹਿਲ ਨੇ ਲੇਖਕ ਸੰਜੀਵ ਤਲਵਾੜ ਦੀ ਕਿਤਾਬ ‘ਦੇਸ਼ ਦਾ ਭਵਿੱਖ ਬਨਾਮ ਸਿਆਸਤ ਦੇ ਮੋਹਰੇ’ ਦੇ ਲੋਕ ਅਰਪਣ ਸਮਾਗਮ ਦੌਰਾਨ ਪ੍ਰਗਟ ਕੀਤੇ। ਡਾ. ਅਜੇ ਬੱਗਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜ ਤੇ ਦੇਸ਼ ਦੇ ਹੋਰ ਖੇਤਰਾਂ ਵਿਚ ਅੱਗੇ ਵਧਣਾ ਚਾਹੀਦਾ ਹੈ। ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਸੰਜੀਵ ਤਲਵਾੜ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਦੇ ਤਜਰਬਿਆਂ ਦੇ ਆਧਾਰ ’ਤੇ ਰਾਜਨੀਤੀ ਵਿਚ ਨੌਜਵਾਨਾਂ ਦੀ ਮਹੱਤਤਾ ਤੇ ਹੋਰਨਾਂ ਵਿਸ਼ਿਆਂ ਸੰਬੰਧੀ ਵਿਚਾਰ ਪੇਸ਼ ਕੀਤੇ ਹਨ। ਸਮਾਗਮ ਦੇ ਅੰਤ ’ਚ ਸਭਿਆਚਾਰ ਸੰਭਾਲ ਸੁਸਾਇਟੀ ਦੇ ਪ੍ਰਧਾਨ ਮਾਸਟਰ ਕੁਲਵਿੰਦਰ ਜੰਡਾ ਨੇ ਸਾਰਿਆਂ ਦਾ ਧੰਨਵਾਦ ਕੀਤਾ।