07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਥੋਪੀਆ ਵਿਖੇ ਸਾਲਾਨਾ ਛਿੰਝ ਮੇਲਾ ਸ਼ਰਧਾ ਕਰਵਾਇਆ

ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪਿੰਡ ਥੋਪੀਆ ਵਿਖੇ ਸਾਲਾਨਾ ਛਿੰਝ ਮੇਲਾ ਮੁੱਖ ਚੇਲਾ ਦਰਸ਼ਨ ਲਾਲ ਤੇ ਉਨ੍ਹਾਂ ਦੇ ਸਾਥੀ ਚੇਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਸ਼ਰਧਾ ਸਹਿਤ ਕਰਵਾਇਆ। ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਲਗਪਗ ਇਕ ਹਫਤੇ ਤੋਂ ਕੰਢੀ, ਦੂਣੀ, ਬੀਤ ਦੇ ਵੱਖ-ਵੱਖ ਪਿੰਡਾਂ ਵਿਚੋਂ ਚੇਲਿਆਂ ਦੇ ਜਥੇ ਵਲੋਂ ਕਾਰਾਂ ਕੀਤੀਆਂ ਗਈਆਂ ਸਨ।

ਅਜੀਤ ਡੈਸਕ 07-09-2026
ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪਿੰਡ ਥੋਪੀਆ ਵਿਖੇ ਸਾਲਾਨਾ ਛਿੰਝ ਮੇਲਾ ਮੁੱਖ ਚੇਲਾ ਦਰਸ਼ਨ ਲਾਲ ਤੇ ਉਨ੍ਹਾਂ ਦੇ ਸਾਥੀ ਚੇਲਿਆਂ ਦੀ ਅਗਵਾਈ ਹੇਠ ਸਮੂਹ ਸੰਗਤਾਂ ਵਲੋਂ ਸ਼ਰਧਾ ਸਹਿਤ ਕਰਵਾਇਆ। ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਲਗਪਗ ਇਕ ਹਫਤੇ ਤੋਂ ਕੰਢੀ, ਦੂਣੀ, ਬੀਤ ਦੇ ਵੱਖ-ਵੱਖ ਪਿੰਡਾਂ ਵਿਚੋਂ ਚੇਲਿਆਂ ਦੇ ਜਥੇ ਵਲੋਂ ਕਾਰਾਂ ਕੀਤੀਆਂ ਗਈਆਂ ਸਨ। ਜਿਸ ਉਪਰੰਤ ਗੁੱਗਾ ਜਾਹਰ ਪੀਰ ਦੇ ਅਸਥਾਨ ਥੋਪੀਆ ਵਿਖੇ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ ਗਈ। ਛਿੰਝ ਮੇਲੇ ਦੌਰਾਨ ਬਹੁ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦਰਸ਼ਨ ਚੇਲਾ ਮੁੱਖ ਗੱਦੀ ਨਸ਼ੀਨ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਭਾਜਪਾ ਆਗੂ ਸੰਦੀਪ ਭਾਟੀਆ ਸੋਨੂੰ, ਸੰਜੀਵ ਚੇਚੀ ਜ਼ਿਲ੍ਹਾ ਪ੍ਰਧਾਨ ‘ਆਪ’, ਸੇਠੀ ਉਧਨਵਾਲ ਚੇਅਰਮੈਨ, ਚੌਧਰੀ ਹਨੀ ਟੌਂਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਰਮਨ ਨੰਦ ਲਾਲ, ਸੀਨੀਅਰ ਆਪ ਆਗੂ ਸਤਨਾਮ ਜਲਾਲਪੁਰ, ਲਾਡੀ ਰਾਣਾ ਪ੍ਰਧਾਨ, ਹੁਸਨ ਲਾਲ ਚੇਅਰਮੈਨ, ਰਾਣਾ ਰਣਦੀਪ ਕੌਸ਼ਲ, ਅਜੇ ਕਟਾਰੀਆ ਭਾਜਪਾ ਆਗੂ, ਸਿਰੀ ਰਾਮ ਬਾਜਵਾ, ਅਮਿਤ ਸੇਠੀ ਸਰਪੰਚ, ਰਾਮ ਸਰੂਪ ਸਾਬਕਾ ਸਰਪੰਚ, ਸੁਰੇਸ਼ ਚੌਧਰੀ ਐਮ. ਆਰ. ਸਿਟੀ ਸਕੂਲ ਬਲਾਚੌਰ, ਠੇਕੇਦਾਰ ਰੋਸ਼ਨ ਸਮਰਾਲਾ, ਸ਼ੁਭਾਸ਼ ਚੇਲਾ, ਸੰਜੀਵ ਚੇਲਾ, ਪੰਮੀ ਚੇਲਾ, ਕਾਲਾ ਚੇਲਾ ਥੋਪੀਆ, ਸੇਠੀ ਚੇਲਾ , ਸੋਨੀ ਚੇਲਾ, ਚਰਨਜੀਤ ਚੇਲਾ, ਬਲਬੀਰ ਚੇਲਾ, ਕਾਲਾ ਚੇਲਾ ਟਕਾਰਲਾ, ਜਨਕ ਰਾਜ, ਕੁੰਦਨ ਲਾਲ, ਸੇਠੀ ਥੋਪੀਆ, ਮਹਾਂਵੀਰ ਸਰਪੰਚ ਟਕਾਰਲਾ, ਪਰਸ ਰਾਮ, ਹਰਮੇਸ਼ ਕਾਲਸ, ਦੇਵ ਰਾਜ, ਓਮ ਪ੍ਰਕਾਸ਼, ਮਦਨ ਲਾਲ, ਮਹਿੰਦਰ ਪਾਲ, ਸੇਠੀ ਚੌਹਾਨ ਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਤਲੁਜ ਪਬਲਿਕ ਸਕੂਲ ਬੰਗਾ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਅਜੇ ਸ਼ਰਮਾ। ਰਾਜ ਪੱਧਰੀ ਖੇਡਾਂ ਵਿਚ ਸਤ... ਅਗਲੀ ਖ਼ਬਰ ਸੇਵਾ ਮੁਕਤ ਹੋਏ ਏ. ਐਸ. ਆਈ. ਸੰਜੀਵ ਸ਼ਰਮਾ ਨੂੰ ਪੁਲਿਸ ਵਿਭਾਗ ਵਲੋਂ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।