04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਦੀ ਕਾਇਆ ਕਲਪ ਕਰਨਾ-ਵਿਧਾਇਕਾ ਸੰਤੋਸ਼ ਕਟਾਰੀਆ

ਬਲਾਚੌਰ, 3 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਸੂਬੇ ਦੇ ਹਰ ਪਿੰਡ ਦੀ ਕਾਇਆ ਕਲੱਪ ਕਰਨ ਲਈ ਵਚਨਬੱਧ ਹੈ, ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਦੇਰ ਸ਼ਾਮ ਪਿੰਡ ਲੋਹਟਾਂ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਅਜੀਤ ਡੈਸਕ 04-09-2026
ਬਲਾਚੌਰ, 3 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਸੂਬੇ ਦੇ ਹਰ ਪਿੰਡ ਦੀ ਕਾਇਆ ਕਲੱਪ ਕਰਨ ਲਈ ਵਚਨਬੱਧ ਹੈ, ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਦੇਰ ਸ਼ਾਮ ਪਿੰਡ ਲੋਹਟਾਂ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਪਿੰਡ ਦੇ ਵਿਕਾਸ ਲਈ 8 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਸਰਪੰਚ ਬੀਬੀ ਨਰਿੰਦਰਜੀਤ ਕੌਰ ਸੂਰੀ ਤੇ ਮੈਂਬਰ ਪੰਚਾਇਤ ਨੂੰ ਸੌਂਪਣ ਉਪਰੰਤ ਸਰਪੰਚ ਬੀਬੀ ਨਰਿੰਦਰਜੀਤ ਕੌਰ ਸੂਰੀ ਤੇ ਮੈਂਬਰ ਪੰਚਾਇਤ ਤੇ ਨਾਮਵਰ ਸ਼ਖਸ਼ੀਅਤਾਂ ਦੀ ਸ਼ਲਾਘਾ ਕੀਤੀ ਜਿਹੜੇ ਪਿੰਡ ਦੀ ਕਾਇਆ ਕਲਪ ਕਰਨ ਲਈ ਪੂਰੀ ਸਰਗਰਮੀ ਤੇ ਪਾਰਦਸ਼ਤਾ ਨਾਲ ਕੰਮ ਨੇਪਰੇ ਚਾੜਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਸੂਰੀ ਪਰਿਵਾਰ ਖਾਸ ਕਰਕੇ ਸੂਰੀ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਭੂਪਿੰਦਰਜੀਤ ਸਿੰਘ ਸੂਰੀ, ਡਾ. ਅਮਨਦੀਪ ਕੌਰ ਸੂਰੀ ਤੇ ਪਿੰਡ ਨਾਲ ਸੰਬੰਧਤ ਐਨ. ਆਰ. ਆਈ. ਭਰਾਵਾਂ ਦੀ ਸ਼ਲਾਘਾ ਕੀਤੀ ਜਿਹੜੇ ਪਿੰਡ ਦੇ ਵਿਕਾਸ ਲਈ ਨਿੱਜੀ ਤੌਰ ‘ਤੇ ਹਰ ਸੰਭਵ ਸਹਾਇਤਾ ਕਰਨ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਵਲੋਂ ਵੱਧ ਤੋਂ ਵੱਧ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆ ਹਨ ਅਤੇ ਐਨ.ਆਰ.ਆਈ, ਸਮਾਜ ਸੇਵੀ ਸ਼ਖਸੀਅਤਾਂ ਵਾਂਗ ਪਿੰਡ ਵਾਸੀ ਵੀ ਆਪਣੇ ਪਿੰਡ ਨੂੰ ਆਧਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਸਾਂਝੇ ਤੌਰ ‘ਤੇ ਜ਼ੋਰਦਾਰ ਉਪਰਾਲੇ ਜ਼ਰੂਰ ਕਰਦੇ ਰਹਿਣਗੇ। ਇਸ ਮੌਕੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਸਰਪੰਚ ਬੀਬੀ ਨਰਿੰਦਰਜੀਤ ਕੌਰ ਸੂਰੀ, ਡਾ. ਭੂਪਿੰਦਰਜੀਤ ਸਿੰਘ ਸੂਰੀ ਤੇ ਸਮੂਹ ਪੰਚਾਇਤ ਨੂੰ ਵਧਾਈ ਦਿੱਤੀ ਕਿ ਉਹ ਪਿੰਡ ਦੇ ਵਿਕਾਸ ਲਈ ਨਿੱਜੀ ਤੌਰ ‘ਤੇ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਮਰਹੂਮ ਡਾ. ਉਜਾਗਰ ਸਿੰਘ ਸੂਰੀ ਵਲੋਂ ਪਿੰਡ ਲੋਹਟਾਂ ਨ ੂੰ ਵਿਕਾਸ ਪੱਖੋਂ ਜ਼ਿਲ੍ਹੇ ਭਰ ਵਿਚੋਂ ਨੰਬਰ ਇਕ ਦਾ ਪਿੰਡ ਬਣਾਉਣ ਲਈ ਜੋ ਸੁਪਨਾਂ ਲਿਆ ਸੀ, ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪ ਸਰਕਾਰ ਵੱਧ ਤੋਂ ਵੱਧ ਗ੍ਰਾਂਟ ਰਾਸ਼ੀ ਦੇਣ ਲਈ ਵਚਨਬੱਧ ਹੈ। ਉਨ੍ਹਾਂ ਸਮਾਜ ਭਲਾਈ ਦੇ ਕੰਮਾਂ ਹਿੱਤ ਮਰਹੂਮ ਡਾ. ਉਜਾਗਰ ਸਿੰਘ ਸੂਰੀ ਵਲੋਂ ਕੀਤੇ ਕਾਰਜਾਂ ਨ ੂੰ ਅੱਗੇ ਵਧਾਉਂਣ ਲਈ ਡਾ. ਭੁਪਿੰਦਰਜੀਤ ਸਿੰਘ ਸੂਰੀ ਤੇ ਸਮੁੱਚੀ ਗ੍ਰਾਮ ਪੰਚਾਇਤ ਨੂੰ ਮੁਬਰਕਬਾਦ ਦਿੱਤੀ। ਇਸ ਮੌਕੇ ਸਮੂਹ ਪਿੰਡ ਵਾਸੀ ਤੇ ਪਤਵੰਤੇ ਸੱਜਣ ਮੌਜੂਦ ਸਨ।
ਪਿਛਲੀ ਖ਼ਬਰ ਕਿਸ਼ਨਪੁਰ ’ਚ ਭਲਕੇ ਹੋਣਗੇ ਪਹਿਲਵਾਨਾਂ ਦੇ ਭੇੜ-ਪਰਮਜੀਤ ਸਿੰਘ ਕਿਸ਼ਨਪੁਰ ਅਗਲੀ ਖ਼ਬਰ ਬਲਾਚੌਰ ਵਿਖੇ 12 ਨੂੰ ਹੋਣ ਵਾਲੀ ‘ਪੰਜਾਬ ਬਚਾਓ’ ਰੈਲੀ ਸੰਬੰਧੀ ਇਲਾਕਾ ਵਾਸੀਆਂ ਅੰਦਰ ਭਾਰੀ ਉਤਸਾਹ-ਬਿੱਟੂ ਆਦੋਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।