02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁੱਗਾ ਜ਼ਾਹਰ ਪੀਰ ਦੇ ਸੇਵਕ ਚੇਲਿਆਂ ਨੇ ਪਿੰਡ ਨਵਾਂਗਰਾਂ ਵਿਖੇ ਚੌਕੀ ਲਗਾਈ

ਪੋਜੇਵਾਲ ਸਰਾਂ, 1 ਸਤੰਬਰ (ਨਵਾਂਗਰਾਂਈ)-ਗੁੱਗਾ ਜਾਹਰ ਪੀਰ ਦੇ ਸੇਵਕਾਂ ਵਲੋਂ ਪਿੰਡ ਨਵਾਂਗਰਾਂ ਵਿਖੇ ਸਾਰੀ ਰਾਤ ਚੌਂਕੀ ਲਗਾਈ ਤੇ ਲੋਕਾਂ ਨੂੰ ਗੁੱਗਾ ਜਾਹਰ ਪੀਰ ਦੀਆਂ ਕਹਾਣੀਆਂ ਭੇਟਾਂ ਗਾ ਕੇ ਸੁਣਾਈਆਂ। ਇਸ ਮੌਕੇ ਮੁਖੀ ਚੇਲਾ ਮਨੋਹਰ ਲਾਲ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਗੁੱਗਾ ਜਾਹਰ ਪੀਰ ਦੀ ਸੇਵਾ ਕੀਤੀ ਜਾਂਦੀ ਹੈ।

ਅਜੀਤ ਡੈਸਕ 02-09-2026
ਪੋਜੇਵਾਲ ਸਰਾਂ, 1 ਸਤੰਬਰ (ਨਵਾਂਗਰਾਂਈ)-ਗੁੱਗਾ ਜਾਹਰ ਪੀਰ ਦੇ ਸੇਵਕਾਂ ਵਲੋਂ ਪਿੰਡ ਨਵਾਂਗਰਾਂ ਵਿਖੇ ਸਾਰੀ ਰਾਤ ਚੌਂਕੀ ਲਗਾਈ ਤੇ ਲੋਕਾਂ ਨੂੰ ਗੁੱਗਾ ਜਾਹਰ ਪੀਰ ਦੀਆਂ ਕਹਾਣੀਆਂ ਭੇਟਾਂ ਗਾ ਕੇ ਸੁਣਾਈਆਂ। ਇਸ ਮੌਕੇ ਮੁਖੀ ਚੇਲਾ ਮਨੋਹਰ ਲਾਲ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਗੁੱਗਾ ਜਾਹਰ ਪੀਰ ਦੀ ਸੇਵਾ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਇਨ੍ਹਾਂ ਚੇਲਿਆ ਵਲੋਂ ਹਰ ਸਾਲ ਪਿੰਡ ਨਵਾਂਗਰਾਂ ਵਿਖੇ ਚੌਕੀ ਲਗਾਈ ਜਾਂਦੀ ਹੈ ਤੇ ਸਵੇਰ ਨੂੰ ਘਰ-ਘਰ ਜਾ ਕੇ ਗੁੱਗਾ ਜਾਹਰ ਪੀਰ ਦੇ ਗੁਣ ਗਾਏ ਜਾਂਦੇ ਹਨ। ਇਸ ਮੌਕੇ ਚੌਧਰੀ ਗਿਆਨ ਚੰਦ ਭਗਤ ਜੀ, ਨੰਬਰਦਾਰ ਬਲਬੀਰ ਸਿੰਘ ਭਾਟੀਆ, ਮਨੋਹਰ ਲਾਲ ਭਾਟੀਆ ਸਾਬਕਾ ਸਰਪੰਚ, ਰਮਨ ਕੁਮਾਰ, ਪਰਮਜੀਤ ਸਿੰਘ, ਦੇਸ ਰਾਜ, ਜਗਨ ਨਾਥ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਵਿਖੇ ਦੂਸਰਾ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਬੰਗਾ ਹਲਕੇ ਦੀ ਸਿਆਸਤ ਵਿਚ ਵੱਡਾ ਫੇਰਬਦਲ ਦੇਖਣ ਨੂੰ ਮਿਲੇਗਾ-ਚੇਤ ਰਾਮ ਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।